ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਹਰਿਨਾਉ ਰੋਡ ‘ਤੇ ਮੁਹੱਲਾ ਨਿਰਮਾਣਪੁਰਾ ਵਿਖੇ ਘਰੇਲੂ ਤਕਰਾਰ ਕਾਰਨ ਬਜ਼ੁਰਗ ਆਯੁਰਵੈਦਿਕ ਡਾਕਟਰ ਨੇ ਆਪਣੀ ਨੂੰਹ ਦਾ ਗੋਲੀ ਮਾਰ ਕੇ ਕਤਲ਼ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਨੀਲਮ ਰਾਣੀ (42) ਪਤਨੀ ਮਨੀਸ਼ ਪੁਰੀ ਵਜੋਂ ਹੋਈ ਹੈ। ਉਹ ਪੇਂਡੂ ਖੇਤਰ ਦੇ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਵਜੋਂ ਸੇਵਾ ਨਿਭਾ ਰਹੀ ਸੀ। ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਅਤੇ ਪੁਰਾਣਾ ਸ਼ਹਿਰ ਨਿਵਾਸੀ ਬੰਟੀ ਦਿਓੜਾ ਦੇ ਬਿਆਨਾਂ ‘ਤੇ 75 ਸਾਲਾ ਦੋਸ਼ੀ ਸਹੁਰਾ ਸ਼ਿਆਮ ਪੁਰੀ ਦੇ ਖਿਲਾਫ਼ ਕਤਲ਼ ਦਾ ਕੇਸ ਦਰਜ ਕੀਤਾ ਹੈ। ਘਟਨਾ ਵਿੱਚ ਵਰਤੀ ਗਈ ਇੱਕ 12 ਬੋਰ ਦੀ ਰਾਈਫਲ ਵੀ ਪੁਲਿਸ ਨੇ ਬਰਾਮਦ ਕੀਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੁਰਾਣੇ ਸ਼ਹਿਰ ਨਿਵਾਸੀ ਬੰਟੀ ਦਿਓੜਾ ਨੇ ਦੱਸਿਆ ਕਿ, ਉਸਦੀ ਛੋਟੀ ਭੈਣ ਨੀਲਮ ਰਾਣੀ ਦਾ ਵਿਆਹ ਮੁਹੱਲਾ ਨਿਰਮਾਣਪੁਰਾ ਦੇ ਵਸਨੀਕ ਮਨੀਸ਼ ਪੁਰੀ ਪੁੱਤਰ ਸ਼ਿਆਮ ਪੁਰੀ ਨਾਲ ਹੋਇਆ ਸੀ। ਵੀਰਵਾਰ ਸਵੇਰੇ ਉਹ ਆਪਣੀ ਭੈਣ ਨੂੰ ਉਸ ਦੇ ਘਰ ਮਿਲਣ ਆਇਆ ਸੀ। ਇਸ ਸਮੇਂ ਦੌਰਾਨ ਉਸਦੀ ਭੈਣ ਨੀਲਮ ਰਾਣੀ ਅਤੇ ਉਸਦੇ ਸਹੁਰੇ ਸ਼ਿਆਮ ਪੁਰੀ ਦਾ ਆਪਸੀ ਝਗੜਾ ਹੋ ਰਿਹਾ ਸੀ। ਵਿਵਾਦ ਦੇ ਵਿਚਕਾਰ, ਸ਼ਿਆਮ ਪੁਰੀ ਨੇ ਆਪਣੀ ਲਾਇਸੰਸਸ਼ੁਦਾ ਰਾਈਫਲ ਨਾਲ ਆਪਣੀ ਨੂੰਹ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਥਾਣਾ ਇੰਚਾਰਜ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ, ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਭੇਜਿਆ ਹੈ। ਹਾਲ ਹੀ ਵਿੱਚ ਉਸਦੇ ਪਤੀ ਮਨੀਸ਼ ਪੁਰੀ ਦੀ ਗੋਡੇ ਦੀ ਸਰਜਰੀ ਹੋਈ। ਇਨ੍ਹਾਂ ਦਿਨੀ ਉਹ ਮੰਜੇ ‘ਤੇ ਹੈ।
https://www.facebook.com/LivingIndiaNewschannel/videos/505996596688325/


