ਪਾਗਲ ਆਸ਼ਿਕ ਨੇ ਕੀਤਾ ਪ੍ਰੇਮਿਕਾ ਦਾ ਕਤਲ਼. ਹੋਟਲ ਚ ਮਿਲੀ ਲਾਸ਼!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇਕ ਨਰਸ, ਜੋ ਨਰਸਿੰਗ ਦੀ ਸਿਖਲਾਈ ਲੈ ਰਹੀ ਹੈ, ਦੀ ਇੰਡਸਟਰੀਅਲ ਏਰੀਆ ਫੇਜ਼ -2 ਸਥਿਤ ਸਕਾਈ ਹੋਟਲ ਵਿੱਚ ਚਾਕੂ ਮਾਰ ਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇਕ ਨਰਸ, ਜੋ ਨਰਸਿੰਗ ਦੀ ਸਿਖਲਾਈ ਲੈ ਰਹੀ ਹੈ, ਦੀ ਇੰਡਸਟਰੀਅਲ ਏਰੀਆ ਫੇਜ਼ -2 ਸਥਿਤ ਸਕਾਈ ਹੋਟਲ ਵਿੱਚ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੋਟਲ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕਾ ਆਪਣੇ ਦੋਸਤ ਨਾਲ ਹੋਟਲ ਆਈ ਸੀ, ਜਦੋਂ ਬੁੱਧਵਾਰ ਦੁਪਹਿਰ 12 ਵਜੇ ਦੇ ਕਰੀਬ ਸਫਾਈ ਲਈ ਕਮਰੇ ਨੂੰ ਖੋਲ੍ਹਿਆ ਗਿਆ ਤਾਂ ਲੜਕੀ ਦੀ ਲਾਸ਼  ਬਿਸਤਰ ‘ਤੇ ਢੱਕੀ ਪਈ ਸੀ ਅਤੇ ਉਸਦਾ ਦੋਸ਼ਤ ਗਾਇਬ ਸੀ।

Image result for Murder in Hotel

ਕਤਲ਼ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਮ੍ਰਿਤਕਾ ਦੀ ਪਛਾਣ ਸੰਗਰੂਰ ਦੇ ਭਵਾਨੀਗੜ੍ਹ ਸਥਿਤ ਪਿੰਡ ਕਾਕਰਾ ਦੀ ਵਸਨੀਕ ਸਰਬਜੀਤ ਕੌਰ ਦੇ ਰੂਪ ਵਜੋਂ ਕੀਤੀ ਹੈ। ਪੁਲਿਸ ਜਾਂਚ ਵਿੱਚ ਸੈਕਟਰ -30 ਨਿਵਾਸੀ ਮਨਿੰਦਰ  ਨੇ 30 ਦਸੰਬਰ ਦੀ ਸ਼ਾਮ ਨੂੰ ਦੋ ਦਿਨਾਂ ਲਈ ਹੋਟਲ ਵਿਚ ਕਮਰਾ ਬੁੱਕ ਕੀਤਾ ਸੀ। ਫੁਟੇਜ ਤੋਂ ਪਤਾ ਚੱਲਦਾ ਹੈ ਕਿ, ਦੋਵੇਂ ਇਕੱਠੇ ਹੋਟਲ ਦੇ ਕਮਰੇ ਵਿੱਚ ਗਏ ਸਨ। ਉਸੇ ਰਾਤ ਮਨਿੰਦਰ ਰਾਤੀ 12 ਵਜੇ ਕਰੀਬ ਹੋਟਲ ਤੋਂ ਫਰਾਰ ਹੋ ਗਿਆ। ਬੁੱਧਵਾਰ ਦੁਪਹਿਰ ਚੈਕਿੰਗ ਦੇ ਸਮੇਂ  ਇਸ ਵਾਰਦਾਤ ਦਾ ਖੁਲਾਸਾ ਹੋਇਆ।

ਹੋਟਲ ਦੇ ਕਰਮਚਾਰੀਆਂ ਤੋਂ ਕੀਤੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ, ਦੋਵੇਂ 1 ਜਨਵਰੀ ਨੂੰ ਦੁਪਹਿਰ 12 ਵਜੇ ਹੋਟਲ ਤੋਂ ਜਾਣਾ ਸੀ। ਇਸ ਕਾਰਨ ਜਦੋਂ ਹੋਟਲ ਵਰਕਰ ਨੇ ਸਰਬਜੀਤ ਕੌਰ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਕਾਫੀ ਦੇਰ ਇੰਤਜ਼ਾਰ ਤੋਂ ਬਾਅਦ, ਜਦੋਂ ਹੋਟਲ ਦੇ ਸਟਾਫ ਨੇ ਮਾਸਟਰਕੀ ਨਾਲ ਕਮਰਾ ਖੋਲ੍ਹਿਆ ਤਾਂ ਸਰਬਜੀਤ ਦੀ ਲਾਸ਼ ਬਿਸਤਰ ‘ਤੇ ਪਈ ਸੀ।

 

ਭੈਣ-ਭਰਾਵਾਂ ਵਿੱਚ ਸਭ ਤੋਂ ਛੋਟੀ ਸੀ ਸਰਬਜੀਤ

ਸਰਬਜੀਤ ਚਾਰ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਛੋਟੀ ਸੀ ਅਤੇ ਸੰਗਰੂਰ ਦੇ ਇਕ ਕਾਲਜ ਤੋਂ ਜੀਐਨਐਮ ਦਾ ਕੋਰਸ ਕਰ ਮੁਹਾਲੀ ਦੇ ਇੱਕ ਗ੍ਰੇਸ਼ੀਅਨ ਹੋਸਟਲ ਵਿੱਚ ਨੌਕਰੀ ਕਰਦੀ ਸੀ। 26 ਦਸੰਬਰ ਤੋਂ ਉਹ ਪੀਜੀਆਈ ਵਿਖੇ ਤਿੰਨ ਮਹੀਨਿਆਂ ਤੋਂ ਨਰਸਿੰਗ ਦੀ ਸਿਖਲਾਈ ‘ਤੇ ਸੀ।

ਸਰਬਜੀਤ ਕੌਰ ਦੋ ਸਾਲਾਂ ਤੋਂ ਮੁਲਜ਼ਮ ਨਾਲ ਰਿਸ਼ਤੇ ਵਿੱਚ ਸੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਨਿੰਦਰ ਨਾਲ ਵਿਆਹ ਕਰਾਉਣ ਬਾਰੇ ਗੱਲ ਕੀਤੀ ਸੀ ਪਰ ਪਰਿਵਾਰ ਨੂੰ ਉਸ ਦੀ ਜਾਤ ਦਾ ਮਸਲਾ ਸੀ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ, ਦੋਵਾਂ ਨੇ ਇਸ ਹੋਟਲ ਵਿੱਚ ਪਹਿਲਾ ਵੀ ਕਈ ਵਾਰ ਕਮਰਾ ਬੁੱਕ ਕੀਤਾ ਸੀ।

 

 

 

Leave a Reply

Your email address will not be published. Required fields are marked *