ਨਵੇਂ ਸਾਲ ‘ਚ ਸਰਕਾਰ ਦਾ ਤੋਹਫ਼ਾ, ਸਰਕਾਰੀ ਸਕੂਲਾਂ ‘ਚ 137 ਟੀਜੀਟੀ ਅਧਿਆਪਕਾਂ ਦੀ ਹੋਵੇਗੀ ਭਰਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-    UT ਸਿੱਖਿਆ ਵਿਭਾਗ ਵਲੋਂ ਪੰਜਾਬ ਅਤੇ ਹਰਿਆਣਾ ਵਿੱਚ 137 TGT ਅਸਾਮੀਆਂ ‘ਤੇ ਡੈਪੂਟੇਸ਼ਨ ਲਈ ਅਧਿਆਪਕਾਂ ਦੀ ਸੂਚੀ ਕੱਢੀ ਜਾ ਚੁੱਕੀ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-    UT ਸਿੱਖਿਆ ਵਿਭਾਗ ਵਲੋਂ ਪੰਜਾਬ ਅਤੇ ਹਰਿਆਣਾ ਵਿੱਚ 137 TGT ਅਸਾਮੀਆਂ ‘ਤੇ ਡੈਪੂਟੇਸ਼ਨ ਲਈ ਅਧਿਆਪਕਾਂ ਦੀ ਸੂਚੀ ਕੱਢੀ ਜਾ ਚੁੱਕੀ ਹੈ। ਸਿੱਖਿਆ ਵਿਭਾਗ ਜਨਵਰੀ ‘ਚ ਬੈਠਕ ਕਰ ਖਾਲੀ ਪਈ ਅਸਾਮੀਆਂ ਲਈ ਅਧਿਆਪਕਾਂ ਦੀ ਭਰਤੀ ਕਰ ਸਕਦੇ ਹੈ। TGT ਅਧਿਆਪਕਾਂ ਦੀ ਭਰਤੀ ਲਈ ਸਿੱਖਿਆ ਵਿਭਾਗ ਇਸ ਸਾਲ ਪੰਜਾਬ-ਹਰਿਆਣਾ ਨੂੰ ਤਿੰਨ ਵਾਰ ਪੱਤਰ ਲਿੱਖ ਚੁੱਕਾ ਹੈ।

ਇਸ ਤੋਂ ਬਾਅਦ ਦਸੰਬਰ ਵਿੱਚ ਦੋਵਾਂ ਰਾਜਾਂ ਵੱਲੋਂ ਅਧਿਆਪਕਾਂ ਦੀ ਸੂਚੀ ਭੇਜੀ ਗਈ ਸੀ। ਡਾਇਰੈਕਟਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ, ਟੀਜੀਟੀ ਅਧਿਆਪਕਾਂ ਦੀ ਸੂਚੀ ਡੈਪੂਟੇਸ਼ਨ ਲਈ ਆਈ ਹੈ। ਉਨ੍ਹਾਂ ਦੀ ਬੈਠਕ ਜਨਵਰੀ ਤੱਕ ਹੋਵੇਗੀ। ਡੈਪੂਟੇਸ਼ਨ ‘ਤੇ ਆਉਣ ਵਾਲੇ ਅਧਿਆਪਕਾਂ ਨੂੰ ਘੱਟੋ ਘੱਟ 5 ਸਾਲ ਦਾ ਵਿਦਿਅਕ ਤਜ਼ਰਬਾ ਹੋਣਾ ਲਾਜ਼ਮੀ ਹੈ।

ਦੱਸ ਦਈਏ ਕਿ, ਸਿੱਖਿਆ ਵਿਭਾਗ ‘ਚ ਅਧਿਆਪਕਾਂ ਦੀ ਘਾਟ ਹੈ। ਵਿਭਾਗ ਨੇ 11ਵੀਂ ਦੀ ਪੰਜਵੀ ਕਾਉਂਸਲਿੰਗ ਵਿੱਚ ਭਰਤੀ ਹੋਏ ਬੱਚਿਆਂ ਲਈ ਪੀਜੀਟੀ ਦੀ ਘਾਟ ਹੋਣ ਕਾਰਨ ਟੀਜੀਟੀ ਅਧਿਆਪਕਾਂ ਦੀ ਡਿਉਟੀ ਲਾਈ ਸੀ। ਉੱਥੇ ਹੀ ਦੂਜੇ ਪਾਸੇ ਸਰਵ ਸਿੱਖਿਆ ਅਭਿਆਨ ਅਤੇ ਹਰਿਆਣਾ ਅਤੇ ਦਿੱਲੀ ਵਿੱਚ ਗੈਸਟ ਫੈਕਲਟੀ ਅਧਿਆਪਕਾਂ ਦੀ ਚੋਣ ਨਾਲ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਹੋਰ ਘਟ ਗਈ ਹੈ। ਅਜਿਹੇ ਮਸੇਂ ‘ਚ ਜੇਕਰ ਨਵੀਂ ਭਰਤੀ ਨਹੀਂ ਕੀਤੀ ਜਾਂਦੀ ਤਾਂ ਅਧਿਆਪਕਾਂ ਦੀ ਕਮੀ ਵਿੱਚ ਵਾਧਾ ਹੋ ਸਕਦਾ ਹੈ, ਜਿਸਦਾ ਵੱਡਾ ਅਸਰ ਬੱਚਿਆਂ ਦੀ ਸਿੱਖਿਆ ‘ਤੇ ਹੋਵੇਗਾ।

ਕਿਹੜੇ ਵਿਸ਼ੇ ਲਈ ਕਿੰਨੇ ਅਧਿਆਪਕ
ਸਮਾਜਿਕ ਸਿੱਖਿਆ -05

ਅੰਗਰੇਜੀ -07

ਗਣਿਤ-1

ਸੰਗੀਤ-10

ਗ੍ਰਹਿ ਵਿਗਿਆਨ-12

ਵਿਗਿਆਨਡ-40

ਡੀਪੀਈ-22

ਲਲਿਤਕਲਾ-40

Leave a Reply

Your email address will not be published. Required fields are marked *