ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਕੰਪਲੈਕਸ ਨੂੰ ਲੱਗੀ ਅੱਗ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਨਵੀਂ ਦਿੱਲੀ ਦੇ ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਿਹਾਇਸ਼ੀ-ਦਫਤਰ ਕੰਪਲੈਕਸ ਦੇ ਅੰਦਰ ਬੀਤੀ ਰਾਤ  ਇਨਵਰਟਰ  ‘ਚ ਸ਼ਾਰਟ…


ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਨਵੀਂ ਦਿੱਲੀ ਦੇ ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਿਹਾਇਸ਼ੀ-ਦਫਤਰ ਕੰਪਲੈਕਸ ਦੇ ਅੰਦਰ ਬੀਤੀ ਰਾਤ  ਇਨਵਰਟਰ  ‘ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ ਪਰ ਮੌਕੇ ‘ਤੇ ਹੀ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ‘ਤੇ ਕਾਬੂ ਪਾ ਲਿਆ।

ਇਸ ਹਾਦਸੇ ‘ਚ ਸਭ ਸੁਰੱਖਿਅਤ ਹਨ । ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਝਲਣੀ ਪਈ। ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਟਵੀਟ ਕੀਤਾ ਗਿਆ, ਇਸ ਟਵੀਟ ‘ਚ ਲਿਖਿਆ ਸੀ

ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।

ਦੱਸ ਦਈਏ ਪ੍ਰਧਾਨ ਮੰਤਰੀ ਦਾ ਨਿਵਾਸ-ਕਮ-ਦਫ਼ਤਰ ਅਤੇ ਸੁਰੱਖਿਆ ਪੰਜ ਬੰਗਲੋ 1, 3, 5, 7 ਅਤੇ 9 ਵਿੱਚ ਅੱਗ ਫੈਲਣ ਦਾ ਡਰ ਸੀ, ਜਿਸ ਵਿੱਚ 5, ਲੋਕ ਕਲਿਆਣ ਮਾਰਗ, ਪ੍ਰਧਾਨ ਮੰਤਰੀ ਲਈ ਨਿਜੀ ਰਿਹਾਇਸ਼ੀ ਜ਼ੋਨ ਹਨ, ਹਾਲਾਂਕਿ ਉਹ 7, ਲੋਕ ਕਲਿਆਣ ਮਾਰਗ ਤੋਂ ਸੰਚਾਲਿਤ ਹਨ।

 

Leave a Reply

Your email address will not be published. Required fields are marked *