ਚੰਡੀਗੜ੍ਹ ਦੀਆਂ ਔਰਤਾਂ ਦੀ ਵਿਸ਼ੇਸ਼ ਪਹਿਲ, 110 ਰੁਪਏ ਕਿਲੋ ਵਾਲੇ ਪਿਆਜ਼ 65 ਰੁਪਏ ‘ਚ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਯੂਟੀ ਪ੍ਰਸ਼ਾਸਨ ਜੋ ਨਹੀਂ ਕਰ ਸਕਿਆ, ਉਹ ਨਾਰੀ ਜਾਗ੍ਰਿਤੀ ਮੰਚ ਦੀਆਂ ਔਰਤਾਂ ਨੇ ਕਰ ਦਿਖਾਇਆ ਹੈ। ਸਰਕਾਰੀ ਪ੍ਰਣਾਲੀ ਨੂੰ ਸ਼ੀਸ਼ਾ ਦਿਖਾਉਦਿਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਯੂਟੀ ਪ੍ਰਸ਼ਾਸਨ ਜੋ ਨਹੀਂ ਕਰ ਸਕਿਆ, ਉਹ ਨਾਰੀ ਜਾਗ੍ਰਿਤੀ ਮੰਚ ਦੀਆਂ ਔਰਤਾਂ ਨੇ ਕਰ ਦਿਖਾਇਆ ਹੈ। ਸਰਕਾਰੀ ਪ੍ਰਣਾਲੀ ਨੂੰ ਸ਼ੀਸ਼ਾ ਦਿਖਾਉਦਿਆਂ  ਇਨ੍ਹਾਂ ਔਰਤਾਂ ਨੇ ਐਤਵਾਰ ਨੂੰ ਨੋ ਪ੍ਰੋਫਿਟ ਨੋ ਲੋਸ ਦੇ ਫਾਰਮੁਲੇ ‘ਤੇ ਪਿਆਜ ਵੰਡਣਗੀਆਂ, ਸਰਕਾਰੀ ਕੈਂਪ ਵਿੱਚ ਪਿਆਜ਼ 65 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਵੇਗਾ। ਸ੍ਰੀ ਹਨੂਮਤ ਧਾਮ ਕੈਂਪਸ ਵਿੱਚ ਔਰਤਾਂ ਆਪਣੀ ਪਿਆਜਾਂ ਦੀ ਮੰਡੀ ਲਾਉਂਮ ਵਾਲੀਆਂ ਹਨ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ, ਇੱਕ ਮਹੀਨੇ ਤੋਂ ਚੰਡੀਗੜ੍ਹ ਸ਼ਹਿਰ ਵਿੱਚ ਪਿਆਜ਼ ਦੀਆਂ ਕੀਮਤਾਂ ਅਸਮਾਨ ‘ਤੇ ਚੜ੍ਹੀਆਂ ਹੋਇਆਂ ਹਨ। ਇਸ ਵਾਰ ਵੀ, ਟਰਾਈਸਿਟੀ ਵਿੱਚ ਪਿਆਜ਼ 140 ਰੁਪਏ ਦੀ ਦਰ ਨਾਲ ਵਿਕਿਆ ਹੈ। ਹੈਰਾਨੀ ਦੀ ਗੱਲ ਹੈ ਕਿ, ਕੀਮਤਾਂ ਵਿੱਚ ਵਾਧੇ ਦੇ ਬਾਵਜੂਦ, ਯੂਟੀ ਪ੍ਰਸ਼ਾਸਨ ਦੀਆਂ ਔਰਤਾਂ ਨੇ ਨੌ ਪਰੋਫਿਟ ਅਤੇ ਨੌ ਲੋਸ ‘ਤੇ ਸਸਤਾ ਪਿਆਜ ਵੇਚਣ ਦੀ ਸਟਾਲ ਲਾਇਆਂ ਹਨ।

ਇਸ ਸੰਬੰਧੀ ਸਥਾਨਕ ਲੋਕਾਂ ਵਲੋਂ ਕਈ ਮੰਗਾਂ ਸਨ ਪਰ ਪ੍ਰਸ਼ਾਸਨ ਇਸ ਪਾਸੇ ਚੁੱਪ ਰਿਹਾ, ਹੁਣ ਨਾਰੀ ਸ਼ਕਤੀ ਨੇ ਪ੍ਰਸ਼ਾਸਨ ਨੂੰ ਸ਼ੀਸ਼ਾ ਦਿਖਾਉਣ ਦਾ ਵਾਅਦਾ ਕੀਤਾ ਹੈ। ਨਾਰੀ ਜਾਗ੍ਰਿਤੀ ਮੰਚ ਦੀ ਵਲੋਂ, ਔਰਤਾਂ ਨੇ ਇਕਜੁੱਟ ਹੋਣ ਦਾ ਅਤੇ ਨੋ ਲਾਭ ਅਤੇ ਨੋ ਨੁਕਸਾਨ ਦੇ ਤੱਥ ‘ਤੇ ਚਲਦਿਆਂ ਪਿਆਜ਼ ਦੀਆਂ ਸਟਾਲਾਂ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਹ ਕੈਂਪ ਦੁਪਹਿਰ 12 ਵਜੇ ਸੈਕਟਰ -40 ਦੇ ਸ੍ਰੀ ਹਨੂਮਤ ਧਾਮ ਮੰਦਰ ਕੰਪਲੈਕਸ ਵਿੱਚ ਲਗਾਇਆ ਜਾ ਚੁਕਿਆ ਹੈ।

ਸ਼ਹਿਰ ਵਿੱਚ ਪਿਆਜ਼ 110 ਰੁਪਏ ਕਿਲੋ

ਇਨ੍ਹਾਂ ਦਿਨੀਂ ਚੰਡੀਗੜ੍ਹ ਸ਼ਹਿਰ ਦੀ ਆਪਣੀ ਮੰਡੀ ਵਿੱਚ ਪਿਆਜ਼ 110 ਰੁਪਏ ਪ੍ਰਤੀ ਕਿਲ੍ਹੋ ਦੀ ਦਰ ਨਾਲ ਵਿਕ ਰਿਹਾ ਹੈ। ਸੈਕਟਰ -26 ਦੀ ਮੰਡੀ ਵਿੱਚ 100 ਰੁਪਏ ਦੀ ਦਰ ‘ਤੇ ਪਿਆਜ਼ ਵੇਚਿਆ ਜਾ ਰਿਹਾ ਹੈ। ਨਾਸਿਕ ਅਤੇ ਅਲਵਰ ਤੋਂ ਆਉਣ ਵਾਲੇ ਪਿਆਜ਼ ਦੀ ਥੋਕ ਕੀਮਤ 75 ਤੋਂ 80 ਰੁਪਏ ਹੈ।

Leave a Reply

Your email address will not be published. Required fields are marked *