ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਇਕ ਵਾਰ ਫਿਰ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਹੈ। ਇੱਕ ਵਾਰ ਪਹਿਲਾ CAA ਦੇ ਖਿਲਾਫ ਟਵੀਟ ਕਰਨ ‘ਤੇ ਉਨ੍ਹਾਂ ਦੇ ਫੋਲੋਵਰਸ ਘੱਟ ਗਏ ਸੀ। ਉਸ ਤੋਂ ਬਾਅਦ ਇੱਕ ਵਾਰ ਫਿਰ ਉਹ ਸਿਟੀਜ਼ਨਸ਼ਿਪ ਸੋਧ ਐਕਟ (ਸੀਏਏ) ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਦਿਖਾਈ ਦਿੱਤੇ। ਕੁਝ ਦਿਨਾਂ ਪਹਿਲਾਂ ਸਰਕਾਰ ‘ਤੇ ਨਿਸ਼ਾਨਾ ਸਾਧਣ ਵਾਲੇ ਅਨੁਰਾਗ ਕਸ਼ਯਪ ਨੇ ਹੁਣ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ। ਅਨੁਰਾਗ ਨੇ ਅਮਿਤਾਭ ਦੇ ਇੱਕ ਟਵੀਟ ਨੂੰ ਰੀਟਵੀਟ ਕਰਦਿਆਂ ਨਿਸ਼ਾਨਾ ਸਾਧਿਆ।
ਦੱਸ ਦਈਏ ਕਿ, ਅਮਿਤਾਭ ਬੱਚਨ ਨੇ ਇੱਕ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਲਿਖਿਆ, ‘ਨਵੇਂ ਸਾਲ ਆਉਣ ਵਿੱਚ ਅਜੇ ਕੁਝ ਹੀ ਦਿਨ ਬਾਕੀ ਹਨ। ਬਹੁਤ ਜ਼ਿਆਦਾ ਚਿੰਤਤ ਹੋਣ ਦੀ ਕੋਈ ਲੋੜ ਨਹੀਂ ਹੈ। ਸਿਰਫ ਫਰਕ 19-20 ਦਾ ਹੈ। ਅਨੁਰਾਗ ਅਮਿਤਾਭ ਦੇ ਟਵੀਟ ਤੋਂ ਬਹੁਤ ਖੁਸ਼ ਨਹੀਂ ਸਨ ਅਤੇ ਉਨ੍ਹਾਂ ਅਮਿਤਾਭ ਦੇ ਟਵੀਟ ‘ਤੇ ਰੀਵੀਟ ਕਰਦੇ ਹੋਏ ਲਿਖਿਆ,’ ਇਸ ਵਾਰ ਇਹ ਫ਼ਰਕ 19-20 ਦਾ ਨਹੀਂ, ਸਰ ਇਸ ਵਾਰ ਫ਼ਰਕ ਬਹੁਤ ਵੱਡਾ ਹੈ। ਫਿਲਹਾਲ, ਕਿਰਪਾ ਕਰਕੇ ਤੁਸੀ ਆਪਣੀ ਸਿਹਤ ਦਾ ਧਿਆਨ ਰੱਖੋ। ਤੁਸੀਂ 70 ਦੇ ਦਹਾਕੇ ਵਿੱਚ ਆਪਣਾ ਹਿੱਸਾ ਲਿਆ ਸੀ, ਉਦੋਂ ਤੋਂ ਅਸੀਂ ਆਪਣੇ ਅੰਦਰਲੇ ਬੱਚਨ ਨੂੰ ਲੈ ਕੇ ਘੁੰਮ ਰਹੇ ਹਾਂ। ਇਸ ਵਾਰ ਇਹ ਗੱਬਰ ਜਾਂ ਸ਼ੇਰ ਜਾਂ ਸ਼ਕਾਲ … ਅਸੀਂ ਵੀ ਵੇਖਾਂਗੇ।
T 3592 – नया साल आने में बस कुछ ही दिन बाक़ी हैं ; ज़्यादा परेशान होने की बात नहीं है , बस …. 19-20 ( उन्नीस बीस ) का ही फ़र्क़ है 🤣🤣
— Amitabh Bachchan (@SrBachchan) December 27, 2019
ਪ੍ਰਧਾਨ ਮੰਤਰੀ ਮੋਦੀ ਅਤੇ ਬੀਜੇਪੀ ‘ਤੇ ਸਾਧਿਆ ਨਿਸ਼ਾਨਾ
ਤੁਹਾਨੂੰ ਦੱਸ ਦੇਈਏ ਕਿ, ਅਨੁਰਾਗ ਕਸ਼ਯਪ ਨੇ ਹਾਲ ਹੀ ਵਿੱਚ ਟਵਿੱਟਰ ਉੱਤੇ ਵਾਪਸੀ ਕੀਤੀ ਹੈ। ਜਿਵੇਂ ਹੀ ਉਹ ਆਏ, ਉਨ੍ਹਾਂ ਨੇ ਸੀਏਏ ਅਤੇ ਐਨਆਰਸੀ ਦੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ। ਇਸ ਮਾਮਲੇ ਵਿੱਚ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਨੁਰਾਗ ਵਾਪਸ ਪਰਤਦਿਆਂ, ਟਵਿੱਟਰ ‘ਤੇ ਲਿਖਿਆ, “ਕਾਫ਼ੀ ਹੋ ਗਿਆ ਹੈ … ਜ਼ਿਆਦਾ ਚੁੱਪ ਨਹੀਂ ਬੈਠ ਸਕਦਾ। ਇਹ ਬਹੁਤ ਹੀ ਫਾਸ਼ੀਵਾਦੀ ਸਰਕਾਰ ਹੈ … ਮੈਂ ਬਹੁਤ ਨਾਰਾਜ਼ ਹਾਂ ਕਿ ਉਹ ਲੋਕ ਜੋ ਤਬਦੀਲੀਆਂ ਲਿਆ ਸਕਦੇ ਹਨ ਉਹ ਚੁੱਪ ਹਨ।
https://www.instagram.com/p/B6QyVCeBSyh/
ਅਨੁਰਾਗ ਕਸ਼ਯਪ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ ਜਿਨ੍ਹਾਂ ਵਿੱਚ ਦੇਸ਼ ‘ਚ ਹੋ ਰਹੇ ਵਿਕਾਸ ਬਾਰੇ ਵੀਡੀਓ ਪੋਸਟ ਕੀਤੇ ਗਏ ਹਨ। ਮੁੰਬਈ ਦੇ ਆਜ਼ਾਦ ਕ੍ਰਾਂਤੀ ਮੈਦਾਨ ਵਿੱਚ ਸੀਏਏ ਅਤੇ ਐਨਆਰਸੀ ਵਿਰੁੱਧ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ, ਜਿੱਥੇ ਹਜ਼ਾਰਾਂ ਲੋਕਾਂ ਨੇ ਬਾਲੀਵੁੱਡ ਦੇ ਕਈ ਮਸ਼ਹੂਰ ਲੋਕਾਂ ਨਾਲ ਸ਼ਾਮਿਲ ਹੋਏ।

