ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਲਮਾਨ ਖਾਨ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਢੇਰੋਂ ਸ਼ੁਭਕਾਮਨਾਵਾਂ। ਦਬੰਗ ਸਲਮਾਨ ਦਾ ਜਨਮਦਿਨ ਇਸ ਵਾਰ ਹੋਰ ਵੀ ਖਾਸ ਹੋ ਗਿਆ, ਜਦੋਂ ਉਨ੍ਹਾਂ ਦੇ ਘਰ ਪਿਆਰੀ ਸ਼ਹਿਜਾਦੀ ਨੇ ਜਨਮ ਲਿਆ। ਹਾਂਜੀ ਸਲਮਾਨ ਦੀ ਪਿਆਰੀ ਭੈਣ ਅਰਪਿਤਾ ਖਾਨ ਨੇ ਬੇਟੀ ਨੂੰ ਜਨਮ ਦਿਆ ਹੈ, ਜਿਸ ਤੋਂ ਪੂਰੀ ਖਾਨ ਫੈਮਿਲੀ ਦੇ ਚਿਹਰੀਆਂ ‘ਤੇ ਇਹ ਖੁਸ਼ੀ ਵੇਖੀ ਜਾ ਸਕਦੀ ਹੈ। ਅਰਪਿਤਾ ਖਾਨ ਅਤੇ ਆਯੂਸ਼ ਸ਼ਰਮਾ ਨੇ ਬਹੁਤ ਪਿਆਰ ਨਾਲ ਬੇਟੀ ਦਾ ਸਵਾਗਤ ਕੀਤਾ।
ਦੱਸ ਦਈਏ ਅਰਪਿਤਾ ਨੇ ਬੇਟੀ ਨੂੰ ਜਨਮ ਸਲਮਾਨ ਖਾਨ ਦੇ 54 ਵੇਂ ਜਨਮਦਿਨ ‘ਤੇ ਦਿੱਤਾ ਹੈ। ਬੀਤੀ ਰਾਤ ਸਲਮਾਨ ਦੇ ਜਨਮਦਿਨ ਦੀ ਪਾਰਟੀ ਤੋਂ ਬਾਅਦ ਸਲਮਾਨ ਦੀ ਭਾਣਜੀ ਦਾ ਜਨਮ ਹੋਇਆ ਹੈ। ਇਸ ਮੌਕੇ ‘ਤੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਖਾਨ ਅਤੇ ਸ਼ਰਮਾ ਪਰਿਵਾਰ ਨੇ ਮੀਡੀਆ ਦੇ ਮੁਖਾਤਿਬ ਹੁੰਦੀਆਂ ਕਿਹਾ, “ਬੇਅੰਤ ਖੁਸ਼ੀ ਨਾਲ ਅਸੀਂ ਐਲਾਨ ਕਰਦੇ ਹਾਂ ਕਿ ਪਰਮਾਤਮਾ ਨੇ ਸਾਨੂੰ ਇਕ ਬੱਚੀ ਦੀ ਅਸੀਸ ਨਾਲ ਨਵਾਜਿਆ ਹੈ। ਇਹ ਸਾਡੇ ਪਰਿਵਾਰ ਲਈ ਬਹੁਤ ਖੁਸ਼ੀ ਦਾ ਮੌਕਾ ਹੈ, ਅਸੀਂ ਆਪਣੇ ਪਰਿਵਾਰ, ਦੋਸਤਾਂ ਅਤੇ ਸਾਡੇ ਸਾਰੇ ਸ਼ੁਭਚਿੰਤਕਾਂ ਨੂੰ ਉਨ੍ਹਾਂ ਦੇ ਦਿੱਤੇ ਸਾਥ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ। ਅਸੀਂ ਆਪਣੇ ਮੀਡੀਆ ਮਿੱਤਰਾਂ ਅਤੇ ਸਾਡੇ ਪ੍ਰਸ਼ੰਸਕਾਂ ਦਾ ਉਨ੍ਹਾਂ ਦੇ ਨਿਰੰਤਰ ਪਿਆਰ ਅਤੇ ਸਮਰਥਨ ਲਈ ਇੱਕ ਨਿਮਰਤਾਪੂਰਣ ਧੰਨਵਾਦ ਕਰਦੇ ਹਾਂ। ਇਹ ਖੁਸ਼ੀ ਤੁਹਾਡੇ ਸਭ ਤੋਂ ਬਗੈਰ ਪੂਰੀ ਨਹੀਂ ਹੋ ਸਕਦੀ।”
ਇਸ ਤੋਂ ਪਹਿਲਾਂ ਅੱਜ ਆਯੂਸ਼ ਸ਼ਰਮਾ ਨੂੰ ਹਸਪਤਾਲ ਦੇ ਬਾਹਰ ਦੇਖਿਆ ਗਿਆ ਸੀ। ਸਲਮਾਨ ਖਾਨ ਦੀ ਮਾਂ ਹੈਲਨ, ਅਰਪਿਤਾ ਨੂੰ ਮਿਲਣ ਹਸਪਤਾਲ ਪੁਜੇ ਸੀ।
ਆਯੁਸ਼ ਸ਼ਰਮਾ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਵੀ ਪਾਪਾ ਬਣਨ ਦੀ ਖੁਸ਼ੀ ਜਾਹਿਰ ਕੀਤੀ ਹੈ ਅਤੇ ਆਪਣੀ ਬੇਟੀ ਦਾ ਨਾਮ ਆਯਤ ਰੱਖਿਆ ਹੈ ।
https://www.instagram.com/p/B6kb8fdnBDJ/
ਸਲਮਾਨ ਖਾਨ ਅੱਜ 54 ਸਾਲਾਂ ਦੇ ਹੋ ਗਏ ਅਤੇ ਇਸੇ ਨਾਲ ਹੀ ਪਰਮਾਤਮਾ ਨੇ ਉਨ੍ਹਾਂ ਨੂੰ ਇੱਕ ਪਿਆਰੀ ਸ਼ਹਿਜ਼ਾਦੀ (ਭਾਣਜੀ) ਦੀ ਦਾਤ ਤੋਹਫੇ ਵਜੋਂ ਦਿੱਤੀ ਹੈ। ਇਸੇ ਨਾਲ ਹੀ ਹੁਣ ਮਾਮਾ-ਭਾਣਜੀ ਦੀ ਇਹ ਜੋੜੀ ਹਰੇਕ ਸਾਲ ਆਪਣਾਂ ਜਨਮਦਿਨ ਇਕੱਠੇ ਹੀ ਮਨਾਉਂਣਗੇ। ਇਸ ਵਾਰ ਸਲਮਾਨ ਖਾਨ ਦਾ ਜਨਮ –ਦਿਨ ਬੇਹੱਦ ਖਾਸ ਬਣ ਗਿਆ ਹੈ।
ਸਲਮਾਨ ਖਾਨ ਨੇ ਆਪਣਾ ਜਨਮਦਿਨ ਪੂਰੇ ਪਰਿਵਾਰ ਨਾਲ ਮਨਾਇਆ ਅਤੇ ਭਾਣਜੇ ਅਹਿਲ ਨਾਲ ਆਪਣੇ ਜਨਮਦਿਨ ਦਾ ਕੇਕ ਕੱਟਿਆ। ਖਾਨ ਪਰਿਵਾਰ ਵਿਚੋਂ, ਸਲੀਮ ਖਾਨ, ਹੈਲਨ, ਅਤੁਲ ਅਗਨੀਹੋਤਰੀ, ਅਲਵੀਰਾ ਖਾਨ ਅਗਨੀਹੋਤਰੀ, ਅਰਬਾਜ਼ ਖਾਨ ਦੇ ਬੇਟੇ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਸ਼ਾਮਲ ਹੋਏ। ਸ਼ਾਹਰੁਖ ਖਾਨ, ਕੈਟਰੀਨਾ ਕੈਫ, ਤੱਬੂ, ਸੋਨਾਕਸ਼ੀ ਸਿਨਹਾ, ਤੁਸ਼ਾਰ ਕਪੂਰ, ਰਵੀਨਾ ਟੰਡਨ, ਡੇਜ਼ੀ ਸ਼ਾਹ, ਸੰਗੀਤਾ ਬਿਜਲਾਨੀ ਅਤੇ ਸਮੀਰ ਸੋਨੀ ਸਮੇਤ ਬੀ-ਟਾਉਨ ਸੈਲੀਬ੍ਰਿਅ ਪਾਰਟੀ ਸ਼ੁੱਕਰਵਾਰ ਦੇਰ ਸ਼ਾਮ ਤੱਕ ਚੱਲੀ ਸਲਮਾਨ ਖਾਨ ਦੇ ਜਨਮ-ਦਿਨ ਦੀ ਪਾਰਟੀ ‘ਚ ਸ਼ਾਮਲ ਹੋਏ।
ਸਲਮਾਨ ਦੇ ਜਨਮਦਿਨ ਦਾ ਜਸ਼ਨ ਮਨਾਉਣ ਤੋਂ ਤੁਰੰਤ ਬਾਅਦ, ਖਾਨ ਪਰਿਵਾਰ ਨੂੰ ਬਹੁਤ ਵੱਡੀ ਖੁਸ਼ੀ ਮਿਲੀ, ਅਰਪਿਤਾ ਖਾਨ ਨੇ ਬੇਬੀ ਗਰਲ ਨੂੰ ਜਨਮ ਦਿਆ।




