ਉੱਤਰ ਭਾਰਤ ‘ਚ ਠੰਡ ਦਾ ਕਹਿਰ ਜਾਰੀ: 19 ਸਾਲਾਂ ਦਾ ਟੁੱਟਿਆ ਰਿਕਾਰਡ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਇਸ ਵਾਰ ਉਤੱਰ-ਭਾਰਤ ਸਮੇਤ ਪੰਜਾਬ ਵਿੱਚ ਵੀ ਠੰਡ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ, 2019 ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਇਸ ਵਾਰ ਉਤੱਰ-ਭਾਰਤ ਸਮੇਤ ਪੰਜਾਬ ਵਿੱਚ ਵੀ ਠੰਡ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ, 2019 ਦੀ ਠੰਡ ਨੇ ਪਿਛਲੇ 19 ,ਸਾਲਾਂ ਦਾ ਰਿਕਾਰਡ ਤੋੜੀਆ ਹੈ। ਪੰਜਾਬ ਦੇ ਕਈ ਜ਼ਿਲ੍ਹੇ ਵਿੱਚ ਤਾਪਮਾਨ ਦਿਲ ਵੇਲੇ ਵੀ 3 ਡਿਗਰੀ ਤੋਂ ਵੀ ਹੇਠਾਂ ਪੁੱਜ ਗਿਆ ਹੈ। ਪਿਛਲੇ ਕਈ ਦਿਨ੍ਹਾਂ ਤੋਂ ਧੁੱਪ ਨਾ ਹੋਣ ਕਾਰਨ ਇਸ ਪੋਹ ਦੇ ਮਹੀਨੇ ਵਿੱਚ ਆਮ ਲੋਕ ਬੇਹੱਦ ਪ੍ਰਭਾਵਿਤ ਹੋ ਰਹੇ ਹਨ।

ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ, ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਫ਼ਰੀਦਕੋਟ ਤੇ ਬਠਿੰਡਾ ਵਿੱਚ 10 ਸਾਲਾਂ ਪਹਿਲਾਂ ਅਜਿਹੀ ਰਿਕਾਰਡ ਤੋੜ ਠੰਡ ਪਈ ਸੀ। ਅਗਲੇ ਇੱਕ ਮਹੀਨੇ ਤੱਕ ਮੌਸਮ ਅਜਿਹਾ ਹੀ ਬਣੇ ਰਹਿਣ ਦੀ ਸੰਭਾਵਨਾ ਹੈ ਅਤੇ ਦਸੰਬਰ ਦੇ ਅੰਤਿਮ ਦਿਨਾਂ ਵਿੱਚ ਕਈ ਥਾਈਂ ਮੀਂਹ ਪੈਣ ਦੀ ਸੰਭਾਵਨਾ ਵੀ ਦਰਸਾਈ ਗਈ ਹੈ।

ਖੇਤੀ ‘ਤੇ ਠੰਡ ਦਾ ਕੀ ਹੋ ਰਿਹਾ ਅਸਰ?

ਵੱਧ ਰਹੀ ਠੰਡ ਚਲਦਿਆਂ ਖੇਤੀ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਬਾਰੇ ਜਦੋਂ  ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ, ਮੌਸਮ ਦੇ ਅਸਰ ਕਾਰਨ ਕਣਕ ਦੀ ਖੇਤੀ ਤਾਂ ਲਾਹੇਵੰਦ ਮੰਨੀ ਜਾ ਸਕਦੀ ਹੈ  ਪਰ ਕਪਾਹ ਦੀ ਖੇਤੀ ‘ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਣਕ ਦੀ ਖੇਤੀ ਖਰਾਬ ਹੋਣ ਦਾ ਖਦਸ਼ਾ ਵੀ ਕਿਸਾਨਾਂ ਦੇ ਮਨ ਵਿੱਚ ਹੈ। ਵੱਧ ਠੰਡ ਸਬਜ਼ੀਆਂ ਦੀ ਖੇਤੀ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ, ਜਿਸ ਚਲਦਿਆਂ ਸਬਜ਼ੀਆਂ ਦੀ ਕੀਮਤਾਂ ਵੀ ਵੱਧ ਸਕਦੀਆਂ ਹਨ।

https://www.facebook.com/LivingIndiaNewschannel/videos/469927547042444/

 

 

Leave a Reply

Your email address will not be published. Required fields are marked *