ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ‘ਭਾਰਤ ਰਤਨ’ ਮਰਹੂਮ ਅਟਲ ਬਿਹਾਰੀ ਵਾਜਪਾਈ ਦੇ ਬੁੱਤ ਦਾ ਉਦਘਾਟਨ ਕਰਨ ਅਤੇ ਉਨ੍ਹਾਂ ਦੇ ਨਾਮ ‘ਤੇ ਇੱਕ ਮੈਡੀਕਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਲਈ ਲਖਨਉ ਰਵਾਨਗੀ ਕਰਨਗੇ।
ਦੱਸ ਦਈਏ ਬੁੱਧਵਾਰ ਨੂੰ ਵਾਜਪਾਈ ਜੀ ਦੇ ਜਨਮ ਦਿਵਸ ਮੌਕੇ ਰਾਜ ਸਰਕਾਰ ਨੇ ਲੋਕ ਭਵਨ ਵਿਖੇ ਵਾਜਪਾਈ ਜੀ ਦੀ ਕਾਂਸੇ ਦੀ ਮੂਰਤੀ ਸਥਾਪਤ ਕਰਨ ਵਾਲੇ ਹਨ। ਨਾਲ ਹੀ ਸੁਲਤਾਨਪੁਰ ਰੋਡ ‘ਤੇ ਚੱਕ ਗੰਜਰੀਆ ਖੇਤਰ ਵਿਖੇ ਪ੍ਰਸਤਾਵਿਤ ਅਟਲ ਬਿਹਾਰੀ ਵਾਜਪਾਈ ਮੈਡੀਕਲ ਯੂਨੀਵਰਸਿਟੀ ਦਾ ਨੀਂਹ ਪੱਥਰ ਵੀ ਰੱਖੀਆ ਜਾਵੇਗਾ।
ਮੁੱਖ ਮੰਤਰੀ ਪਹਿਲਾਂ ਹੀ ਮੋਦੀ ਦੇ ਪ੍ਰਸਤਾਵਿਤ ਦੌਰੇ ਦੀਆਂ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਸੰਬੰਧੀ ਚੋਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕੇ ਹਨ। ਦੱਸ ਦਈਏ ਮੁੱਖ ਮੰਤਰੀ ਪਹਿਲਾਂ ਹੀ ਮੋਦੀ ਦੇ ਪ੍ਰਸਤਾਵਿਤ ਦੌਰੇ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕੇ ਹਨ।
ਉਤੱਰ-ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਕਿਹਾ, “ਮੈਂ ਦੋਵਾਂ ਪ੍ਰੋਗਰਾਮਾਂ ਤੋਂ ਜਾਣੂ ਹਾਂ ਪਰ ਮੈਨੂੰ ਉਨ੍ਹਾਂ ਦੇ ਆਉਣ ਦੇ ਸਮੇਂ ਬਾਰੇ ਕੁਝ ਖਾਸ ਪਤਾ ਨਹੀਂ ਹੈ।” ਸੂਤਰਾਂ ਦੇ ਹਵਾਲਿਆਂ ਤੋਂ ਸਖਤ ਬੰਦੋਬਸਤ ਲਾਗੂ ਹੋਏਗਾ, ਕਿਉਂਕਿ ਇਹ ਦੌਰਾ ਅਜਿਹੇ ਸਮੇਂ ਹੋਣਾ ਹੈ, ਜਦੋਂ ਰਾਜ ਨਾਗਰਿਕ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਆਮ ਸਥਿਤੀ ਵੱਲ ਘੁੰਮਣ ਦੀ ਕੋਸ਼ਿਸ਼ ‘ਚ ਹੈ।
ਸੰਭਾਵਨਾ ਹੈ ਕਿ, ਮੋਦੀ ਬੁਧਵਾਰ ਦੁਪਹਿਰ ਲਖਨਉ ਪਹੁੰਚਣਹਗੇ ਅਤੇ ਲਗਭਗ ਇਕ ਘੰਟਾ ਸ਼ਹਿਰ ਵਿੱਚ ਰਹਿਣਗੇ। ਉਹ ਮੂਰਤੀ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਵਾਜਪਾਈ ਜੀ ਦੇ ਜਨਮਦਿਨ ਦੇ ਮੌਕੇ ‘ਤੇ ਇਕ ਇਕੱਠ ਦਾ ਸੰਬੋਧਨ ਕਰਨਗੇ।
ਉਤੱਰ-ਪ੍ਰਦੇਸ਼ ਦੀ ਰਾਜਪਾਲ ਅਨੰਦੀਬੇਨ ਪਟੇਲ, ਕੇਂਦਰੀ ਗ੍ਰਹਿ ਮੰਤਰੀ ਅਤੇ ਲਖਨਉ ਦੇ ਸੰਸਦ ਮੈਂਬਰ ਰਾਜਨਾਥ ਸਿੰਘ ਦੇ ਰਾਜ ਸਰਕਾਰ ਵੱਲੋਂ ਬੁਲਾਏ ਗਏ ਕਈ ਮੁੱਖ ਸ਼ਖਸੀਅਤਾਂ ਇਸ ਮੌਕੇ ਮੌਜੂਦ ਰਹਿਣਗੇ।



