ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ’ਚ ਲਗਾਤਾਰ ਦੂਜੇ ਦਿਨ ਵੀ ਭਿਆਨਕ ਅੱਗ ਕਾਰਨ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ ਨਰੇਲਾ ਉਦਯੋਗਿਕ ਖੇਤਰ ਦੀਆਂ ਦੋ ਫ਼ੈਕਟਰੀਆਂ ਚ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਫੈਕਟਰੀ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੀ ਚਪੇਟ ’ਚ ਲੈ ਲਿਆ ਸੀ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ।
ਉੱਥੇ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਇਹਨੀ ਜਿਆਦਾ ਭਿਆਨਕ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਹਨਾਂ ਦੋਹਾਂ ਫੈਕਟਰੀਆਂ ’ਚ ਪੱਤਲ਼ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ। ਫਿਲਹਾਲ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਕਾਬਿਲੇਗੌਰ ਹੈ ਕਿ ਬੀਤੇ ਦਿਨ ਦਿੱਲੀ ’ਚ ਹੀ ਕਰਾੜੀ ’ਚ ਕਪੜੇ ਦੇ ਇਕ ਗੋਦਾਮ ’ਚ ਭਿਆਨਕ ਲੱਗੀ ਸੀ ਜਿਸ ਕਾਰਨ ਮੌਕੇ ਤੇ ਹੀ 9 ਲੋਕ ਮਰ ਗਏ ਸੀ।


