ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਫਿਲਮ ‘ਕਾਈ ਪੋ ਚੇ’ ਵਿੱਚ ਬਾਲ ਕਲਾਕਾਰ ਵਜੋਂ ਕੰਮ ਕਰਨ ਵਾਲੇ ਦਿਗਵਿਜੇ ਦੇਸ਼ਮੁਖ ਹੁਣ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਦੀ ਟੀਮ ਵਿੱਚ ਖੇਡਦੇ ਨਜ਼ਰ ਆਉਣਗੇ। ਇਸ ਵਾਰ ਆਈਪੀਐਲ ਦੀ ਨਿਲਾਮੀ ਵਿੱਚ ਦਿਗਵੀਜੈ ਨੂੰ ਮੁੰਬਈ ਇੰਡੀਅਨਜ਼ ਲਈ ਖੇਡਣ ਲਈ ਚੁਣਿਆ ਗਿਆ ਹੈ।
21 ਸਾਲਾ ਦਿਗਵੀਜੈ ਆਈਪੀਐਲ ‘ਚ ਮੁੰਬਈ ਇੰਡੀਅਨਜ਼ ਟੀਮ ਵਲੋਂ ਖੇਡਣਗੇ, ਇਸ ਤੋਂ ਪਹਿਲਾ ਉਹ ਮਹਾਰਾਸ਼ਟਰ ਲਈ ਵੀ ਆਈਪੀਐਲ ਮੈਚ ਖੇਡ ਚੁੱਕੇ ਹਨ। ਮੁੰਬਈ ਇੰਡੀਅਨਜ਼ ਨੇ 20 ਲੱਖ ਦੀ ਬੋਲੀ ‘ਤੇ ਦਿਗਵਿਜੈ ਨੂੰ ਆਪਣੀ ਟੀਮ ਵਿੱਚ ਖੇਡਣ ਲਈ ਚੁਣਿਆ ਹੈ। ਉਹ ਸੱਜੇ ਹੱਥ ਦੇ ਬੱਲੇਬਾਜ਼ ਹਨ ਅਤੇ ਸੱਜੇ ਹੱਥ ਦਾ ਤੇਜ਼ ਮੱਧਮ ਗੇਂਦਬਾਜ਼ ਵੀ। ਕ੍ਰਿਕਟ ਸਕੋਰ ਦੀ ਗੱਲ ਕਰੀਏ ਤਾਂ ਦਿਗਵਿਜੈ ਨੇ ਹੁਣ ਤੱਕ ਕੁਲ 104 ਦੌੜਾਂ ਅਤੇ 15 ਵਿਕਟਾਂ ਲਈਆਂ ਹਨ।
ਇਨ੍ਹਾਂ ਸਿਤਾਰਿਆਂ ਨਾਲ ਕਰ ਚੁੱਕੇ ਹਨ ਕੰਮ
ਉਨ੍ਹਾਂ 2013 ‘ਚ ਸੁਸ਼ਾਂਤ ਸਿੰਘ ਰਾਜਪੂਤ, ਰਾਜਕੁਮਾਰ ਰਾਓ ਅਤੇ ਅਮਿਤ ਸਾਧ ਸਟਾਰਰ ਕਾਈ ਪੋ ਚੇ ਵਿੱਚ ਨਜ਼ਰ ਆਏ ਸਨ। ਇਸ ਫਿਲਮ ਵਿੱਚ ਉਨ੍ਹਾਂ ਅਲੀ ਦਾ ਕਿਰਦਾਰ ਨਿਭਾਇਆ ਸੀ। ਫਿਲਮ ਵਿੱਚ ਵੀ ਉਹ ਇਕ ਨੌਜਵਾਨ ਕ੍ਰਿਕਟਰ ਦੀ ਭੂਮਿਕਾ ਨਿਭਾਉਂਦੇ ਹਨ, ਜੋ ਦੇਸ਼ ਲਈ ਖੇਡਣ ਦਾ ਸੁਪਨਾ ਲੈਂਦਾ ਹੈ। ਹੁਣ ਆਈਪੀਐਲ ਵਿੱਚ ਚੋਣ ਤੋਂ ਬਾਅਦ, ਉਹ ਅਸਲ ਵਿੱਚ ਆਪਣੇ ਸੁਪਨੇ ਦੇ ਇੱਕ ਕਦਮ ਨੇੜੇ ਪਹੁੰਚ ਚੁੱਕੇ ਹਨ।
ਦਿਗਵਿਪਜੇ ਦਾ ਜਨਮ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ ਹੋਇਆ ਹੈ। ਉਨ੍ਹਾਂ ਪਿਛਲੇ ਸੈਸ਼ਨ ‘ਚ ਜੰਮੂ-ਕਸ਼ਮੀਰ ਦੇ ਖਿਲਾਫ਼ ਰਾਜ ਪੱਧਰ ‘ਤੇ ਖੇਡੇ ਸਨ, ਜਿਸ ਵਿੱਚ ਉਨ੍ਹਾਂ ਨੇ 61 ਦੌੜਾਂ ਅਤੇ 6 ਵਿਕਟਾਂ ਲਈਆਂ ਸਨ।


