ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇੱਕ ਵਾਰ ਵੱਖ ਹੋਏ ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੂੰ ਫਿਰ ਕਦੇ ਕਿਸੇ ਫਰੇਮ ਵਿੱਚ ਨਹੀਂ ਦੇਖਿਆ ਗਿਆ। ਸੁਨੀਲ ਗਰੋਵਰ ਦੀ ਕਪਿਲ ਪ੍ਰਤੀ ਨਾਰਾਜ਼ਗੀ ਨਾ ਸਿਰਫ ਦਿ ਕਪਿਲ ਸ਼ਰਮਾ ਸ਼ੋਅ ਦੇ ਨੁਕਸਾਨ ਦਾ ਕਾਰਨ ਬਣੀ, ਬਲਕਿ ਕਪਿਲ ਖੁਦ ਵੀ ਕਾਫੀ ਹੱਦ ਤਕ ਉਦਾਸ ਹੋ ਗਏ ਸੀ। ਸ਼ੋਅ ਦੀ ਟੀਆਰਪੀ ‘ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ। ਦਿ ਕਪਿਲ ਸ਼ਰਮਾ ਸ਼ੋਅ ਨੂੰ ਕੁਝ ਸਮੇਂ ਬਾਅਦ ਬੰਦ ਕਰਨਾ ਪਿਆ ਪਰ ਹੁਣ ਕਾਫੀ ਸਮੇਂ ਬਾਅਦ ਕਪਿਲ ਅਤੇ ਸੁਨੀਲ ਇੱਕ ਫਰੇਮ ਵਿੱਚ ਇਕੱਠੇ ਨਜ਼ਰ ਆਏ ਹਨ।
ਅਜਿਹਾ ਪ੍ਰਤੀਤ ਹੁੰਦਾ ਹੈ ਕਿ, ਕਪਿਲ ਸ਼ਰਮਾ ਦੇ ਡੁੱਬ ਰਹੇ ਕਰੀਅਰ ਨੂੰ ਵਿਚਕਾਰ ਤੋਂ ਹਟਾਉਣ ਵਾਲੇ ਸਲਮਾਨ ਖਾਨ ਹੁਣ ਕਪਿਲ ਅਤੇ ਸੁਨੀਲ ਨੂੰ ਇਕ ਵਾਰ ਫਿਰ ਨਾਲ ਲਿਆਉਣ ਜਾ ਰਹੇ ਹਨ। ਬਾਲੀਵੁੱਡ ਦਾ ਗੌਡਫਾਦਰ ਕਹੇ ਜਾਣ ਵਾਲੇ ਸਲਮਾਨ ਖਾਨ ਨੇ ਇੰਡਸਟਰੀ ਵਿੱਚ ਕਈਆਂ ਨੂੰ ਇੱਕ ਮੌਕਾ ਦਿੱਤਾ ਹੈ ਅਤੇ ਉਨ੍ਹਾਂ ਨੇ ਕਪਿਲ ਸ਼ਰਮਾ ਦਾ ਹੱਥ ਉਸ ਸਮੇਂ ਫੜਿਆ, ਜਦੋਂ ਉਸ ਦਾ ਸਟਾਰਡਮ ਬਹੁਤ ਤੇਜ਼ ਹੋ ਰਿਹਾ ਸੀ।
ਅਜਿਹਾ ਮੰਨਿਆ ਜਾ ਸਕਦਾ ਹੈ ਕਿ, ਸਲਮਾਨ ਹੁਣ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੂੰ ਦੁਬਾਰਾ ਇੱਕੋ ਸਟੇਜ ‘ਤੇ ਲਿਆਉਂਣ ਵਾਲੇ ਹਨ। ਸਲਮਾਨ ਜਿੱਥੇ ਕਪਿਲ ਸ਼ਰਮਾ ਦੇ ਚੰਗੇ ਦੋਸਤ ਹਨ। ਉੱਥੇ ਹੀ ਸੁਨੀਲ ਗਰੋਵਰ ਨੂੰ ਵੀ ਆਪਣੀ ਫਿਲਮ ਭਾਰਤ ‘ਚ ਨਾਲ ਕੰਮ ਕਰਨ ਦਾ ਮੌਕਾ ਦੇ ਚੁੱਕੇ ਹਨ। ਕਪਿਲ ਸ਼ਰਮਾ ਨੇ ਆਪਣੇ ਇੰਸਟਾਗਰਾਮ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਸੁਨੀਲ, ਸਲਮਾਨ ਅਤੇ ਕਪਿਲ ਇਕੱਠੇ ਨਜ਼ਰ ਆਏ ਹਨ। ਇਹ ਤਸਵੀਰ ਸੋਹੇਲ ਖਾਨ ਦੇ ਜਨਮਦਿਨ ਦੀ ਪਾਰਟੀ ਦੀ ਹੈ।
https://www.instagram.com/p/B6WCn6CAJyq/
ਤਾਂ ਕੀ ਕਪਿਲ ਸੁਨੀਲ ਇਕੱਠੇ ਕੰਮ ਕਰਨਗੇ?
ਵਿਚਾਲੇ ਸਲਮਾਨ ਖਾਨ ਖੜੇ ਹਨ ਅਤੇ ਸੁਨੀਲ ਇਕ ਪਾਸੇ ਅਤੇ ਦੂਜੇ ਪਾਸੇ ਕਪਿਲ ਤਸਵੀਰ ‘ਚ ਖੜੇ ਹਨ। ਇਹ ਜਾਣਿਆ ਜਾਂਦਾ ਹੈ ਕਿ ਸੁਨੀਲ ਗਰੋਵਰ ਹਾਲ ਹੀ ਵਿੱਚ ਸਲਮਾਨ ਖਾਨ ਹੋਸਟਡ ਸ਼ੋਅ ਬਿਗ ਬੌਸ ‘ਤੇ ਗੁਥੀ ਅਵਤਾਰ ਵਿੱਚ ਵੇਖੇ ਗਏ ਸੀ। ਉਹ ਇਹ ਕਿਰਦਾਰ ਕਪਿਲ ਸ਼ਰਮਾ ਦੇ ਸ਼ੋਅ ‘ਤੇ ਨਿਭਾਉਂਦੇ ਸੀ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ, ਸੁਨੀਲ ਕਪਿਲ ਸ਼ਰਮਾ ਦੇ ਸ਼ੋਅ ‘ਤੇ ਵਾਪਸੀ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਸਲਮਾਨ ਖਾਨ ਇਸ ਸਮੇਂ ਦਿ ਕਪਿਲ ਸ਼ਰਮਾ ਸ਼ੋਅ ਦਾ ਨਿਰਮਾਣ ਕਾਰਜ ‘ਚ ਵਿਅਸਤ ਹਨ।

