ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੰਡੀਗੜ੍ਹ ਦੇ ਸੈਕਟਰ 22 ਅਤੇ 15 ਵਿੱਚ ਇਨਫੋਰਸਮੈਂਟ ਵਿੰਗ ਨੇ ਸ਼ਨੀਵਾਰ ਵੀ ਇੱਕ ਮੁਹਿੰਮ ਚਲਾਈ। ਇਹ ਦੋਵੇਂ ਸੈਕਟਰਾਂ ‘ਚ ਇਨਫੋਰਸਮੈਂਟ ਵਿੰਗ ਦੇ ਇੰਸਪੈਕਟਰਾਂ ਨੇ ਗੈਰ ਕਾਨੂੰਨੀ ਢੰਗ ਨਾਲ ਕਬਜ਼ਿਆਂ ਕਰਨ ਵਾਲਿਆਂ ਖਿਲਾਫ਼ 20 ਚਲਾਨ ਕੀਤੇ। ਸ਼ਨੀਵਾਰ ਦਾ ਦਿਨ ਹੋਣ ਕਾਰਨ ਦਵੇਂ ਸੈਕਟਰਾਂ ਦੀ ਬਾਜਾਰ ‘ਚ ਲੋਕਾਂ ਦੀ ਵੱਡੀ ਭੀੜ ਵੀ ਸੀ।
ਇਸ ਦੌਰਾਨ ਨਗਰ ਨਿਗਮ ਦੇ ਕਰਮਚਾਰੀਆਂ ਨੇ ਇੰਸਪੈਕਟਰ ਡੀਪੀ ਸਿੰਘ ਦੀ ਅਗਵਾਈ ਹੇਠ ਚਲਾਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਦੱਸ ਦਈਏ ਪਿਛਲੇ ਦੋ ਦਿਨਾਂ ਵਿੱਚ ਇਸ ਮੁਹਿੰਮ ਤਹਿਤ 90 ਚਲਾਨ ਕੱਟੇ ਜਾ ਚੁੱਕੇ ਹਨ। ਸੈਕਟਰ 41 ਦੀ ਬਾਜਾਰ ਵਿੱਚ ਦੁਪਹਿਰ ਅਤੇ ਸ਼ਾਮ ਨੂੰ ਦੋ ਵਾਰ ਚਲਾਨ ਕੱਟਣ ਕਾਰਨ ਦੁਕਾਨਦਾਰ ਵੀ ਹੁਣ ਹਰਕਤ ‘ਚ ਆ ਚੁੱਕੇ ਹਨ।

