ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ’ਚ ਨਾਗਰਿਕਤਾ ਸੋਧ ਕਾਨੂੰਨ ਦੀ ਅੱਗ ਹੁਣ ਪੰਜਾਬ ਤੱਕ ਫੈਲਣ ਲੱਗੀ ਹੈ। ਦਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਹੋ ਰਹੇ ਰੋਸ ਦੇ ਕਾਰਨ 126ਵਾਂ ਸਲਾਨਾ ਜਲਸਾ ਰੱਦ ਕਰ ਦਿੱਤਾ ਗਿਆ ਹੈ।


ਦੱਸਿਆ ਜਾ ਰਿਹਾ ਹੈ ਕਿ ਮੁਸਲਿਮ ਸਮਾਜ ਨੂੰ ਵੀਜ਼ਾ ਨਾ ਮਿਲਣ ਦੇ ਕਾਰਨ ਇਸ ਸਲਾਨਾ ਜਲਸੇ ਨੂੰ ਮੁਸਲਿਮ ਅਹਿਮਦੀਆ ਸਮਾਜ ਨੇ ਰੱਦ ਕੀਤਾ ਗਿਆ ਸੀ। ਕਾਬਿਲੇਗੌਰ ਹੈ ਕਿ 5 ਤੋਂ 6 ਹਜ਼ਾਰ ਲੋਕਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਹੈ। ਹਰ ਸਾਲ ਪਾਕਿਸਤਾਨ ਤੋਂ ਜਲਸੇ ਦੇ ਲਈ ਸ਼ਰਧਾਲੂ ਆਉਂਦੇ ਹਨ। ਦੂਜੇ ਪਾਸੇ ਇਸ ਮਾਮਲੇ ’ਤੇ ਅਧਿਕਾਰੀਆਂ ਨੇ ਮਾਮਲੇ ਤੇ ਚੁੱਪੀ ਧਾਰ ਲਈ ਹੈ।
