ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਮਨਪ੍ਰੀਤ ਸਿੰਘ ਸਿੰਗਾ ਨੇ ਮੁਆਫੀ ਮੰਗ ਕੇ ਆਪਣੇ ਤੇ ਚੱਲ ਰਿਹਾ ਪਿਛਲੇ 4 ਮਹੀਨਿਆਂ ਤੋਂ ਚੱਲ ਰਿਹਾ ਪੁਆੜਾ ਖਤਮ ਕਰ ਲਿਆ ਹੈ। ਦਸ ਦਈਏ ਕਿ ਸਤੰਬਰ ਮਹੀਨੇ ਚ ਬਟਾਲਾ ਚ ਕਿਸੇ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਉਹ ਉਲਝ ਗਏ ਸੀ ਜਿਸ ਤੋਂ ਬਾਅ ਸਿੰਗਾ ਦੇ ਖਿਲਾਫ 7 ਵਿਅਕਤੀਆਂ ਨੇ ਕੇਸ ਦਰਜ ਕੀਤਾ ਗਿਆ ਸੀ।
ਮਾਮਲੇ ਦੇ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਸਿੰਗਾ ਨੂੰ ਕਾਨੂੰਨੀ ਨੋਟਿਸ ਭੇਜ ਕੇ ਪੁਲਿਸ ਸਟੇਸ਼ਨ ਬੁਲਾਇਆ ਸੀ। ਪਰ ਸਿੰਗਾ ਇਕ ਵਾਰ ਵੀ ਪੁਲਿਸ ਸਟੇਸ਼ਨ ਨਹੀਂ ਆਏ। ਪਰ ਮਾਮਲੇ ਦੇ ਜਿਆਦਾ ਭੱਖਣ ਤੋਂ ਬਾਅਦ ਸਿੰਗਾ ਐਸਐਚਓ ਸਾਹਮਣੇ ਪੇਸ਼ ਹੋਏ ਇੱਥੇ ਉਹਨਾਂ ਨੇ ਪੱਤਰਕਾਰਾਂ ਕੋਲੋਂ ਆਪਣੇ ਬਾਉਂਸਰਾਂ ਦੁਆਰਾ ਕੀਤੇ ਗਈ ਹਰਕਤ ’ਤੇ ਮੁਆਫੀ ਮੰਗੀ। ਜਿਸ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋ ਗਿਆ।


