ਚੰਡੀਗੜ੍ਹ (ਇੰਟ.)- ਸ਼ਹਿਰ ਵਿਚ ਇਕ ਵਾਰ ਫਿਰ ਤੋਂ ਪ੍ਰਸ਼ਾਸਨ ਵਲੋਂ ਵੀਕੈਂਡ ਲਾਕਡਾਊ ਸਖਤੀ ਨਾਲ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਹਨ। ਅੱਜ ਵਾਰ ਰੂਮ ਮੀਟਿੰਗ ਵਿਚ ਕੋਰੋਨਾ ਵਾਇਰਸ ਦੀ ਸਥਿਤੀ ‘ਤੇ ਵਿਚਾਰ ਵਟਾਂਦਰਾ ਕਰਨ ਪਿੱਛੋਂ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਲੋਂ ਹੁਕਮ ਦਿੱਤੇ ਗਏ ਹਨ ਕਿ ਵੀਕੈਂਡ ਲਾਕਡਾਊਨ ਸਖਤੀ ਨਾਲ ਲਗਾਇਆ ਜਾਵੇ। ਸ਼ਹਿਰ ਵਿਚ ਵੀਕੈਂਡ ਕੋਰੋਨਾ ਕਰਫਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ। ਇਹ ਫੈਸਲਾ ਅੱਜ ਹੋਈ ਮੀਟਿੰਗ ਵਿਚ ਲਿਆ ਗਿਆ ਹੈ। ਮੀਟਿੰਗ ਦੌਰਾਨ ਸ਼ਹਿਰ ਅਤੇ ਟ੍ਰਾਈਸਿਟੀ ਵਿਚ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਜਾਣਕਾਰੀ ਲਈ ਗਈ ਅਤੇ ਉਸ ਪਿੱਛੋਂ ਸਖ਼ਤੀ ਨਾਲ ਵੀਕੈਂਡ ਕਰਫਿਊ ਲਗਾਉਣ ਦੇ ਹੁਕਮ ਦਿੱਤੇ ਗਏ।
ਸ਼ਹਿਰ ਵਿਚ ਇਸ ਵਾਰ ਸਖ਼ਤੀ ਨਾਲ ਵੀਕੈਂਡ ਕਰਫਿਊ ਲਗਾਉਣ ਲਈ ਕਿਹਾ ਗਿਆ ਹੈ। ਇਸ ਦੌਰਾਨ ਧਾਰਾ 144 ਵੀ ਲਾਗੂ ਰਹੇਗੀ। ਸ਼ਹਿਰ ਵਿਚ ਕਿਤੇ ਵੀ ਲੋਕ ਇਕੱਠੇ ਨਹੀਂ ਹੋ ਸਕਣਗੇ ਅਤੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣਾ ਹੋਵੇਗਾ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਸਵੇਰ ਦੀ ਸੈਰ ਕਰਨ ਲਈ ਸਵੇਰੇ 6 ਵਜੇ ਤੋਂ 9 ਵਜੇ ਤੱਕ ਦੀ ਛੋਟ ਦਿੱਤੀ ਗਈ ਹੈ। ਸ਼ਹਿਰ ਵਿਚ ਸਾਰੇ ਮੈਨਿਊਫੈਕਚਰਿੰਗ ਯੂਨਿਟ ਕੋਰੋਨਾ ਕਰਫਿਊ ਦੌਰਾਨ ਕੰਮ ਕਰ ਸਕਦੀ ਹੈ।
ਲੇਬਰ ਨੂੰ ਲੈ ਜਾਣ ਵਾਲੇ ਵਾਹਨ ਅਤੇ ਲੇਬਰ ਨੂੰ ਇੰਡਸਟਰੀ ਮਾਲਕ ਆਈਡੈਂਟਿਟੀ ਕਾਰਡ ਜਾਰੀ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਜਾਣ ਦੀ ਮਨਜੂਰੀ ਹੋਵੇਗੀ ਇਸ ਤੋਂ ਇਲਾਵਾ ਇੰਟਰ ਸਟੇਟ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਏਅਰਪੋਰਟ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੀ ਖੁੱਲ੍ਹ ਦਿੱਤੀ ਗਈ ਹੈ।
ਇਸ ਤੋਂ ਪਹਿਲਆਂ ਲੋਕ ਵੀਕੈਂਡ ਕਰਫਿਊ ਦੌਰਾਨ ਬਿਨਾਂ ਵਜ੍ਹਾ ਆਪਣੇ ਘਰੋਂ ਬਾਹਰ ਨਿਕਲ ਕੇ ਘੁੰਮਦੇ ਰਹਿੰਦੇ ਸਨ। ਇਸ ਵਾਰ ਪ੍ਰਸ਼ਾਸਨ ਵਲੋਂ ਬਿਨਾਂ ਵਜ੍ਹਾ ਸੜਕਾਂ ‘ਤੇ ਘੁੰਮਣ ਵਾਲਿਆਂ ਅਤੇ ਘਰੋਂ ਬਿਨਾਂ ਕੰਮ ਦੇ ਨਿਕਲਣ ਵਾਲਿਆਂ ‘ਤੇ ਮਾਮਲੇ ਦਰਜ ਕੀਤੇ ਜਾ ਸਕਦੇ ਹਨ।
ਚੰਡੀਗੜ੍ਹ ਵਿਚ ਇਸ ਵਾਰ ਵੀਕੈਂਡ ਲਾਕਡਾਊਨ ਤੇ ਹੋਵੇਗੀ ਪੂਰੀ ਸਖ਼ਤੀ ਲੋਕ ਨਾ ਕਰਨ ਇਹ ਗਲਤੀ
ਚੰਡੀਗੜ੍ਹ (ਇੰਟ.)- ਸ਼ਹਿਰ ਵਿਚ ਇਕ ਵਾਰ ਫਿਰ ਤੋਂ ਪ੍ਰਸ਼ਾਸਨ ਵਲੋਂ ਵੀਕੈਂਡ ਲਾਕਡਾਊ ਸਖਤੀ ਨਾਲ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਹਨ। ਅੱਜ ਵਾਰ ਰੂਮ ਮੀਟਿੰਗ…
