‘ਮਰਦਾਨੀ 2,’ ਤੇ ‘ਜੁਮਾਂਜੀ ’ ਨੂੰ ਕੀਤਾ ਗਿਆ ਬੇਹੱਦ ਪਸੰਦ, 2 ਦਿਨਾਂ ‘ਚ ਕੀਤੀ ਇੰਨੀ ਕਮਾਈ….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸ਼ੁੱਕਰਵਾਰ ਨੂੰ ਹੌਲੀ ਸ਼ੁਰੂਆਤ ਕਰਨ ਤੋਂ ਬਾਅਦ, ਕ੍ਰਾਈਮ ਥ੍ਰਿਲਰ ਮਰਦਾਨੀ 2 ਅਤੇ ਹਾਲੀਵੁੱਡ ਐਕਸ਼ਨ ਐਡਵੈਂਚਰ ਜੁਮਾਂਜੀ ਨੂੰ ਬੇਹੱਦ ਪਸੰਦ ਕੀਤਾ ਗਿਆ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸ਼ੁੱਕਰਵਾਰ ਨੂੰ ਹੌਲੀ ਸ਼ੁਰੂਆਤ ਕਰਨ ਤੋਂ ਬਾਅਦ, ਕ੍ਰਾਈਮ ਥ੍ਰਿਲਰ ਮਰਦਾਨੀ 2 ਅਤੇ ਹਾਲੀਵੁੱਡ ਐਕਸ਼ਨ ਐਡਵੈਂਚਰ ਜੁਮਾਂਜੀ ਨੂੰ ਬੇਹੱਦ ਪਸੰਦ ਕੀਤਾ ਗਿਆ। ਇਸੇ ਨਾਲ ਹੀ ਨੈਕਸਟ ਲੈਵਲ ਵੀਕੈਂਡ ਦੇ ਅੰਤ ਵਿੱਚ ਇਹ ਸਭ ਤੋਂ ਦੇਖਣ ਵਾਲੀ ਫਿਲਮਾਂ ਸਾਬਿਤ ਹੋਈ। ਦੋ ਦਿਨਾਂ ਵਿੱਚ ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ ‘ਤੇ 10 ਕਰੋੜ ਤੋਂ 14.50 ਕਰੋੜ ਦੀ ਕਮਾਈ ਕੀਤੀ ਹੈ।

Image result for mardani 2

“ਮਰਦਾਨੀ 2 ਦੇ 3 ਵਜੇ ਦੇ ਸ਼ੋ ਦੀ ਸਭ ਤੋਂ ਵੱਧ ਟਿਕਟਾਂ ਖਰੀਦੀ ਗਈਆਂ। ਮਲਟੀਪਲੈਕਸਾਂ ‘ਤੇ ਮਰਦਾਨੀ 2 ਦਾ ਦਬਦਬਾ ਬਰਕਰਾਰ ਰਿਹਾ ਹੈ।  “ਵਪਾਰ ਦੇ ਵਿਸ਼ਲੇਸ਼ਕ ਤਰਨ ਆਦਰਸ਼ ਨੇ ਪਹਿਲਾਂ ਟਵੀਟ ਕੀਤਾ ਸੀ।

 

“ਹਾਲੀਵੁੱਡ ਫਿਲਮਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਸ ਹਫ਼ਤੇ ਜੁਮਾਨਜੀ: ਨੇ ਪ੍ਰਭਾਵਸ਼ਾਲੀ ਸ਼ੁਰੂਆਤ ਕੀਤੀ ਹੈ।

ਟ੍ਰੇਡ ਵੈਬਸਾਈਟ ਬਾਕਸ ਆਫਿਸ ਇੰਡੀਆ ਨੇ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ, ਰਾਣੀ ਮੁਕੇਰਜੀ ਸਟਾਰਰ ਮਰਦਾਨੀ 2 ਸ਼ਨੀਵਾਰ ਤੋਂ ਬਾਅਦ ਇਹ ਦਰਸਾਉਂਦੀ ਹੈ ਕਿ, ਇਹ ਇਕ ਮਲਟੀਪਲੈਕਸ ਫਿਲਮ ਹੈ ਅਤੇ ਮਹਾਨਗਰਾਂ ਵਿੱਚ ਦਰਸ਼ਕ ਆਮ ਤੌਰ ਤੇ ਹਫਤੇ ਦੇ ਅੰਤ ਵਿੱਚ ਵੱਡੀ ਗਿਣਤੀ ‘ਚ ਇਸ ਫਿਲ਼ਮ ਨੂੰ ਵੇਖਣ ਜਾ ਰਹੇ ਹਨ ਅਤੇ ਪਸੰਦ ਕਰ ਰਹੇ ਹਨ। ਇਹ ਫਿਲ਼ਮ ਭਾਰਤ ‘ਚ ਔਰਤਾਂ ਦੀ ਮੌਜੂਦਾ ਸਥਿਤੀ, ਉਨ੍ਹਾਂ ‘ਤੇ ਕੀਤੇ ਜਾ ਰਹੇ ਤਸ਼ੱਦਦ ਨੂੰ ਬਿਆਨ ਕਰ ਰਹੀ ਹੈ। ਫਿਲਮ ਦਾ ਨੂੰ ਸਭ ਤੋਂ ਵੱਧ ਪੱਛਮੀ ਬੰਗਾਲ ਪੂਰਬੀ ਪੰਜਾਬ ਵਿੱਚ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮਰਦਾਨੀ-2 ਮਹਾਨਗਰ ਮੁੰਬਈ, ਮਹਾਰਾਸ਼ਟਰ ਵਿੱਚ ਵੀ ਲੋਕ ਇਸ ਨੂੰ  ਪਸੰਦ ਕਰ ਰਹੇ ਹਨ ਅਤੇ ਇੱਥੇ 2 ਦਿਨਾਂ ਵਿੱਚ ਇਸ ਫਿਲ਼ਮ ਨੇ 1.35 ਕਰੋੜ ਦੀ ਕਮਾਈ ਕੀਤੀ ਹੈ।

Leave a Reply

Your email address will not be published. Required fields are marked *