ਰਮੀਰਾ ਮੋਟਰਜ਼ ਵਰਕਸ਼ਾਪ ਵਿੱਚ ਪੈਦਲ ਗਏ, ਗਾਹਕ ਦੀ 2 ਨੌਜਵਾਨ ਬਰੇਜਾ ਕਾਰ ਲੈਕੇ ਫਰਾਰ!

ਔਨਲਾਈਨ ਡੈਸਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਮੋਗਾ-ਫਿਰੋਜ਼ਪੁਰ ਰੋਡ ‘ਤੇ ਸਥਿਤ ਰਮੀਰਾ ਮੋਟਰਜ਼ ਦੇ ਅੰਦਰ ਖੜ੍ਹੀ ਚਿੱਟੇ ਰੰਗ ਦੀ ਬਰੇਜਾ ਗੱਡੀ ਨੂੰ ਦੋ ਨੌਜਵਾਨਾਂ ਵਲੋਂ ਲੈਕੇ ਫਰਾਰ…

ਔਨਲਾਈਨ ਡੈਸਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਮੋਗਾ-ਫਿਰੋਜ਼ਪੁਰ ਰੋਡ ‘ਤੇ ਸਥਿਤ ਰਮੀਰਾ ਮੋਟਰਜ਼ ਦੇ ਅੰਦਰ ਖੜ੍ਹੀ ਚਿੱਟੇ ਰੰਗ ਦੀ ਬਰੇਜਾ ਗੱਡੀ ਨੂੰ ਦੋ ਨੌਜਵਾਨਾਂ ਵਲੋਂ ਲੈਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਕੰਪਨੀ ਦੇ ਗੇਟਮੈਨ ਨੇ ਦੱਸਿਆ ਕਿ, ਜਦੋਂ ਦੋ ਨੌਜਵਾਨ ਗੱਡੀ ਗੇਟ ਕੋਲ ਲੈ ਕੇ ਪਹੁੰਚੇ ਤਾਂ ਉਨ੍ਹਾਂ ਨੂੰ ਗੇਟ ਪਾਸ ਦਿਖਾਉਂਣ ਲਈ ਕਿਹਾ ਪਰ ਉਹ ਗੇਟਨੈਨ ਨੂੰ ਧੱਕਾ ਮਾਰ ਕੇ ਕਾਰ ਲੈ ਕੇ ਫਰਾਰ ਹੋ ਗਏ। ਗੇਟਮੈਨ ਸੰਨੀ ਨੇ ਤੁਰੰਤ ਮੈਨੇਜਰ ਨੂੰ ਇਸ ਦੀ ਇਤਲਾਹ ਕੀਤੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਐਸਪੀਐਚ ਰਤਨ ਸਿੰਘ ਬਰਾੜ, ਡੀਐਸਪੀ ਸਿਟੀ ਪਰਮਜੀਤ ਸਿੰਘ ਅਤੇ ਸਿਟੀ ਵਨ ਦੇ ਐਸਐਚਓ ਲਕਸ਼ਮਣ ਸਿੰਘ, ਲੁੱਟ ਦੀ ਵਾਰਦਾਤ ਬਾਰੇ ਸੂਚਿਤ ਕਰਨ ਤੋਂ ਬਾਅਦ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਰਮੀਰਾ ਮੋਟਰਜ਼ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਵਣ ਪੁਲਿਸ ਨੇ ਕੰਪਨੀ ਦੇ ਮੈਨੇਜਰ ਦੀ ਸ਼ਿਕਾਇਤ ‘ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇੱਥੇ ਬਾਘਾਪੁਰਾਣਾ ਦੀ ਕਾਰ ਮਾਲਕ ਪਰਮਿੰਦਰਨ ਸਵੀਟਸ ਦੇ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਉਸਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ। 

ਗੇਟਮੈਨ ਨੂੰ ਧੱਕਾ ਦੇ ਕੇ ਫਿਰੋਜ਼ਪੁਰ ਵੱਲ ਹੋਏ ਫਰਾਰ

ਰਮੀਰਾ ਮੋਟਰਜ਼ ਦੇ ਜਨਰਲ ਮੈਨੇਜਰ ਸੁਸ਼ੀਲ ਪਾਂਡੇ ਅਤੇ ਐਕਸੀਡੈਂਟਲ ਮੈਨੇਜਰ ਹਰਮਿੰਦਰ ਸਿੰਘ ਨੇ ਦੱਸਿਆ ਕਿ, ਹਲਕਾ ਬਾਘਾਪੁਰਾਣਾ ਦੇ ਵਸਨੀਕ ਸੁੱਖਾ ਸਿੰਘ, ਜੋ ਕਿ ਇੱਕ ਸਵੀਟਸ ਸ਼ੌਪ ਦੇ ਮਾਲਿਕ ਹਨ, ਉਨ੍ਹਾਂ ਦੀ ਗੱਡੀ ਲੈ ਕੇ ਲੁਟੇਰੇ ਫਰਾਰ ਹੋਏ ਹਨ। ਜਾਣਕਾਰੀ ਮੁਤਾਬਿਕ ਬੁੱਧਵਾਰ ਨੂੰ ਉਨ੍ਹਾਂ ਦੀ ਕਾਰ ਵਿੱਚ ਕੁਝ ਦਿੱਕਤਾਂ ਆਉਂਣ ਕਾਰਨ ਗੱਡੀ ਏਜੰਸੀ ‘ਤੇ ਠੀਕ ਹੋਣ ਲਈ ਆਈ ਹੋਈ ਸੀ, ਜਿਸ ਤੋਂ ਬਾਅਦ ਗੱਡੀ ਵਰਕਸ਼ਾਪ ‘ਚ ਖੜ੍ਹੀ ਕੀਤੀ ਹੋਈ ਸੀ। ਵੀਰਵਾਰ ਸਵੇਰੇ ਕਰੀਬ 11.30 ਵਜੇ ਦੋ ਨੌਜਵਾਨਾਂ ਨੇ ਇਸ ਲੁੱਟ ਨੂੰ ਅੰਜਾਮ ਦਿੱਤਾ।

ਪੁਲਿਸ ਤਫ਼ਤੀਸ਼ ਜਾਰੀ

ਸੂਚਨਾ ਮਿਲਣ ‘ਤੇ ਪੁਲਿਸ ਨੇ ਸਾਰੇ ਥਾਣਿਆਂ ਵਿੱਚ ਵਾਇਰਲੈਸ ਸਿਸਟਮ ਰਾਹੀਂ ਬਰੇਜਾ ਕਾਰ ਦੀ ਚੋਰੀ ਹੋਣ ਦੀ ਜਾਣਕਾਰੀ ਪਹੁੰਚਾ ਦਿੱਤੀ। ਇਸ ਤੋਂ ਬਾਅਦ ਜ਼ਿਲ੍ਹੇ ‘ਚ ਥਾਂ-ਥਾਂ ‘ਤੇ ਨਾਕਾਬੰਦੀ ਕਰ ਗੱਡੀਆਂ ਦੀ  ਜਾਂਚ ਸ਼ੁਰੂ ਕਰ ਦਿੱਤੀ ਗਈ। ਮੈਨੇਜਰ ਦੇ ਬਿਆਨਾਂ ‘ਤੇ ਪੁਲਿਸ ਵੱਲੋਂ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਵੀ ਕੀਤਾ ਗਿਆ ਹੈ। ਪੁਲਿਸ ਵਾਹਨ ਮਾਲਕ ਸੁਖਦੇਵ ਸਿੰਘ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਚੋਰਾਂ ਨੂੰ ਫੜਨ ਲਈ ਏਜੰਸੀ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਮਦਦ ਲੈ ਰਹੀ ਹੈ।

 

 

 

 

 

 

Leave a Reply

Your email address will not be published. Required fields are marked *