ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ’ਚ ਟ੍ਰੈਵਲ ਏਜੰਸੀਆ ਖਿਲਾਫ ਪੰਜਾਬ ਪੁਲਿਸ ਸਖਤ ਹੁੰਦੀ ਹੋਈ ਨਜਰ ਆ ਰਹੀ ਹੈ।
ਦਸ ਦਈਏ ਕਿ ਪੁਲਿਸ ਨੇ ਮਾਮਲੇ ਤੇ ਸਖਤੀ ਨਾਲ ਕਾਰਵਾਈ ਕਰਦੇ ਹੋਏ ਫਰਜੀ ਏਜੰਟ ਤਰਲੋਚਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਤਰਲੋਚਨ ਸਿੰਘ ਤੋਂ 159 ਪਾਸਪੋਰਟ ਬਰਾਮਦ ਕੀਤੇ ਗਏ ਹਨ।
ਇਹਨਾਂ ਬਰਾਮਦ ਪਾਸਪੋਰਟ ਚੋਂ 105 ਪਾਸਪੋਰਟ ਨਜਾਇਜ਼ ਪਾਏ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਤਰਲੋਚਨ ਸਿੰਘ ਬਗੈਰ ਲਾਇਸੈਂਸ ਤੋਂ ਏਜੰਸੀ ਨੂੰ ਚਲਾ ਰਿਹਾ ਸੀ।
ਇਸ ਦੌਰਾਨ ਮੁਲਜ਼ਮ ਨੇ ਕਈ ਲੋਕਾਂ ਨਾਲ ਕਰੋੜਾਂ ਰੁਪਇਆਂ ਦੀ ਠੱਗੀ ਕਰਦਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


