ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਸੀਜ਼ਨ ਦੇ ਇਕ ਮਹੀਨਾ ਵੱਧਣ ਤੋਂ ਬਾਅਦ ਜਿੱਥੇ ਕਈ ਦੁਸ਼ਮਣਾਂ ਦੀ ਦੋਸਤੀ ਹੋਈ ਨਾਲ ਹੀ ਕਈ ਦੋਸਤੀ ਵੀ ਖਤਮ ਹੋਈ। ਇਸੇ ਤਰ੍ਹਾਂ ਹੀ ਕੁਝ ਦੇਖਣ ਨੂੰ ਮਿਲ ਰਿਹਾ ਇਸ ਹਫਤੇ ਦੇ ਐਪੀਸੋਡ ’ਚ। ਜਿੱਥੇ ਅਸੀਮ ਰਿਆਜ਼ ਤੇ ਸ਼ੇਫਾਲੀ ਜਰੀਵਾਲਾ ਵਿਚਾਲੇ ਝਗੜਾ ਹੋਇਆ ਦੋਹਾਂ ਵਿਚਾਲੇ ਇਹ ਝਗੜਾ ਇਹਨਾਂ ਜਿਆਦਾ ਵਧ ਗਿਆ ਕਿ ਉਹਨਾਂ ਦੀ ਦੋਸਤੀ ’ਚ ਵੀ ਦਰਾਰ ਪੈ ਗਈ।
ਦਸ ਦਈਏ ਕਿ ਹਿਮਾਸ਼ੀ ਖੁਰਾਨਾ ਦੀ ਘਰ ਤੋਂ ਬੇਘਰ ਹੋਣ ਤੋਂ ਬਾਅਦ ਅਸੀਮ ਤੇ ਸ਼ੇਫਾਲੀ ਜਰੀਵਾਲਾ ਦੀ ਲੜਾਈ ਸਾਹਮਣੇ ਆਈ। ਨਾਲ ਹੀ ਸ਼ੇਫਾਲੀ ਨੇ ਅਸੀਮ ਨੂੰ ਗੱਲ੍ਹੇ ਲਾਉਣ ਅਤੇ ਕਿਸ ਕਰਨ ਦੀ ਵਜ੍ਹਾ ਦਾ ਖੁਲਾਸਾ ਕੀਤਾ। ਸ਼ੇਫਾਲੀ ਨੇ ਹਿੰਦੂਸਤਾਨੀ ਭਾਉ ਤੇ ਆਰਤੀ ਦੇ ਨਾਲ ਗੱਲ ਕਰਦਿਆ ਕਿਹਾ ਕਿ ਜਦੋ ਤੋਂ ਹਿਮਾਸ਼ੀ ਗਈ ਅਸੀਮ ਬਦਲ ਚੁੱਕਿਆ ਹੈ ਜਿਸ ਕਾਰਨ ਉਹ ਉਸ ਤੋਂ ਕਾਫੀ ਦੁਖੀ ਹੈ।
ਹਿਮਾਸ਼ੀ ਦੇ ਬੇਘਰ ਹੋਣ ਤੋਂ ਬਾਅਦ ਅਸੀਮ ਨੇ ਇਕ ਮਿੰਟ ’ਚ ਪਲਟੀ ਮਾਰ ਲਈ ਹੈ। ਇਸ ਕਰਕੇ ਉਸਨੇ ਅਸੀਮ ਨੂੰ ਦੱਸ ਦਿੱਤਾ ਹੈ ਕਿ ਹਿਮਾਸ਼ੀ ਬਾਹਰ ਜਾਂਦੇ ਸਾਰ ਹੀ ਵਿਆਹ ਕਰਵਾ ਲਵੇਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਮ ਨੂੰ ਲਗਦਾ ਹੈ ਕਿ ਜੇਕਰ ਹਿਮਂਸ਼ੀ ਦੇ ਘਰ ਤੋਂ ਜਾਣ ਪਿੱਛੇ ਉਹਨਾਂ ਦਾ ਹੱਥ ਹੈ।
ਜਿਸ ਤੋਂ ਬਾਅਦ ਅਸੀਮ ਦਾ ਵਤੀਰਾ ਉਹਨਾਂ ਦੇ ਲਈ ਕਾਫੀ ਬਦਲ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਅਸੀਮ ਨੂੰ ਗੱਲ੍ਹੇ ਲਗਾਉਣਾ ਤੇ KISS ਇਸ ਕਰਕੇ ਕਰਦੀ ਸੀ ਤਾਂ ਕੀ ਲੋਕਾਂ ਨੂੰ ਇਹ ਸਭ ਕੁਝ ਆਮ ਹੀ ਲੱਗੇ। ਤਾਂ ਜੋ ਬਾਹਰ ਲੋਕ ਹਿਮਾਸ਼ੀ ਤੇ ਅਸੀਮ ਦੇ ਰਿਸ਼ਤੇ ਨੂੰ ਗਲਤ ਨਾ ਠਹਿਰਾਉਣ। ਨਹੀਂ ਤਾ ਉਹਨਾਂ ਨੂੰ ਕੋਈ ਸ਼ੌਕ ਨਹੀਂ ਹੈ ਅਸੀਮ ਨੂੰ ਗੱਲ੍ਹੇ ਲਗਾਉਣਾ ਤੇ KISS ਕਰਨਾ।



