ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ ’ਚ ਨੌਜਵਾਨਾਂ ਨੂੰ ਬੁਲੇਟ ਦੇ ਪਟਾਕੇ ਪਾਉਣੇ ਉਸ ਵੇਲੇ ਖਤਰਨਾਕ ਸਾਬਿਤ ਹੋਏ ਜਦੋ ਪਟਾਕੇ ਵਜਾਉਣ ਤੇ ਜੋਰਦਾਰ ਧਮਾਕਾ ਹੋਇਆ।

ਜਿਸ ਕਾਰਨ ਦੋਵੇ ਹੀ ਨੌਜਵਾਨ ਝੁਲਸ ਗਏ। ਮਿਲੀ ਜਾਣਕਾਰੀ ਦੇ ਅਨੁਸਾਰ ਨੌਜਵਾਨ ਵਿਆਹ ਸਮਾਗਮ ’ਚੋਂ ਆ ਰਹੇ ਸੀ ਰਸਤੇ ਚ ਉਹਨਾਂ ਨੇ ਆਪਣੇ ਬੁਲਟ ਚੋਂ ਪਟਾਕੇ ਵਜਾਏ
ਜਿਸ ਕਾਰਨ ਬੁਲੇਟ ਦੀ ਟੈਂਕੀ ਚ ਭਿਆਨਕ ਅੱਗ ਲੱਗ ਗਈ ਤੇ ਫਿਰ ਜੋਰਦਾਰ ਧਮਾਕਾ ਹੋਇਆ। ਇਸ ਧਮਾਕੇ ਤੋਂ ਬਾਅਦ ਬੁਲੇਟ ’ਤੇ ਦੋ ਨੌਜਵਾਨ ਝੁਲਸ ਗਏ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਝੁਲਸੇ ਨੌਜਵਾਨਾਂ ਨੂੰ ਹਸਪਤਾਲ ਚ ਭਰਤੀ ਕਰਵਾ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


