ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੇਰੁਜ਼ਗਾਰ ਅਧਿਆਪਕਾਂ ਨੇ ਸ਼ਨੀਵਾਰ ਨੂੰ ਬਰਨਾਲਾ ਵਿੱਚ ਇੱਕ ਸਕੂਲ ਪ੍ਰੋਗਰਾਮ ਵਿੱਚ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਗੁੱਸੇ ਹੋਏ, ਸਿੱਖਿਆ ਮੰਤਰੀ ਨੇ ਅਧਿਆਪਕਾਂ ਪ੍ਰਤੀ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦਿਆਂ, ਮੌਕੇ ‘ਤੇ ਤਾਇਨਾਤ ਪੁਲਿਸ ਅਧਿਕਾਰੀ ਨੂੰ ਕਿਹਾ, ਇਹਨਾਂ ਦੀ ਮਾਰ ਮਾਰ @ # @ ਕੁੱਟੋ @ # @ ਨੂੰ ਅੰਦਰ ਸੂਟੋ।
ਇਕ ਵੀਡੀਓ ਕਲਿਪ ‘ਚ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਾਰ ਤੋਂ ਉਤਰ ਕੇ ਡੀਐਸਪੀ ਬਰਨਾਲਾ ਰਾਜੇਸ਼ ਛਿੱਬਰ ਨੂੰ ਮਿਲਦੇ ਹਨ ਅਤੇ ਅਧਿਆਪਕਾਂ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ ਕਿ, ਇਹ ਲੋਕ ਤਮਾਸ਼ਾ ਪੈਦਾ ਕਰ ਰਹੇ ਹਨ। ਨਾਲ ਹੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਿਆਂ ਡੀਐਸਪੀ ਨੂੰ ਕਹਿੰਦੇ ਹਨ, ਇਹਨਾਂ ਦੀ ਮਾਰ ਮਾਰ @ # @ ਕੁਟੋ @ # @ ਨੂੰ ਅੰਦਰ ਸੂਟੋ। ਅਤੇ ਇਹ ਕਹਿ ਸਿੱਖਿਆ ਮੰਤਰੀ ਅੰਦਰ ਚਲੇ ਜਾਂਦੇ ਹਨ।
ਪੁਲਿਸ ਨੇ ਅਧਿਆਪਕਾਂ ਨੂੰ ਬਾਹਰ ਕੱਢ ਕੇ ਉਸੇ ਤਰ੍ਹਾਂ ਹੀ ਹੁਕਮਾਂ ਦੀ ਪਾਲਣਾ ਕੀਤੀ, ਪਰ ਮੰਤਰੀ ਦੀ 33-ਸੈਕਿੰਡ ਦੀ ਪੁਲਿਸ ਅਧਿਕਾਰੀਆਂ ਨਾਲ ਹੋਈ ਗੱਲਬਾਤ ਦਾ ਵੀਡੀਓ ਵਾਇਰਲ ਹੋਇਆ ਹੈ। ਇੱਕ ਪਾਸੇ, ਜਿੱਥੇ ਲੋਕ ਸਿੱਖਿਆ ਮੰਤਰੀ ਤੋਂ ਨੈਤਿਕਤਾ ਦੇ ਅਧਾਰ ‘ਤੇ ਅਸਤੀਫੇ ਦੀ ਮੰਗ ਕਰਦੇ ਰਹੇ, ਸਿੰਗਲਾ ਨੇ ਉਸੇ ਪ੍ਰੋਗਰਾਮ ‘ਚ ਕਿਹਾ, ਸਿੱਖਿਆ ਦੇ ਖੇਤਰ ਵਿੱਚ ਅਧਿਆਪਕਾਂ ਦਾ ਯੋਗਦਾਨ ਸ਼ਲਾਘਾਯੋਗ ਹੈ।

