ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਆਰ ਕਿਸੇ ਨੂੰ ਵੀ ਤੇ ਕਿਸੇ ਵੀ ਥਾਂ ਤੇ ਹੋ ਸਕਦਾ ਹੈ ਉਂਝ ਹੀ ਪਿਆਰ ਦਾ ਇਜਹਾਰ ਕਰਨ ਲਈ ਵੀ ਕੋਈ ਸਮੇਂ ਜਾਂ ਫਿਰ ਥਾਂ ਨੂੰ ਨਹੀਂ ਦੇਖਿਆ ਜਾਂਦਾ। ਆਮਤੌਰ ਤੇ ਤੁਸੀ ਕਿਸੇ ਨਾ ਕਿਸੇ ਨੂੰ ਪਿਆਰ ਦਾ ਇਜਹਾਰ ਕਰਦੇ ਹੋਏ ਦੇਖਿਆ ਹੀ ਹੋਵੇਗਾ। ਪ੍ਰੇਮੀ ਜੋੜਾ ਇਸ ਸਮੇਂ ਨੂੰ ਯਾਦਗਾਰ ਬਣਾਉਣ ਦੇ ਲਈ ਕ੍ਰਿਕੇਟ ਫੁੱਟਬਾਲ ਜਾਂ ਫਿਰ ਖੇਡ ਦਾ ਮੈਦਾਨ ਨੂੰ ਸ਼ਾਮਲ ਕਰਦੇ ਹਨ। ਪਰ ਕਦੀ ਤੁਸੀਂ ਸੁਣਿਆ ਜਾਂ ਫਿਰ ਦੇਖਿਆ ਹੈ ਕਿ ਸੰਸਦ ਚ ਬਹਿਸ ਦੇ ਦੌਰਾਨ ਕਿਸੇ ਨੇ ਆਪਣੇ ਪਿਆਰ ਦਾ ਇਜਹਾਰ ਕੀਤਾ ਹੋਵੇ। ਜੇਕਰ ਤੁਸੀ ਨਹੀਂ ਸੁਣਿਆ ਹੈ ਤਾਂ ਸੁਣ ਲਵੋਂ। ਇਟਲੀ ਦੀ ਸੰਸਦ ਚ ਐਮਪੀ ਵੱਲੋਂ ਇਕ ਵਖਰੇ ਅੰਦਾਜ ਚ ਬਹਿਸ ਦੌਰਾਨ ਆਪਣੀ ਪ੍ਰੇਮਿਕਾ ਨੂੰ ਵਿਆਹ ਦੇ ਲਈ ਪ੍ਰਸਤਾਵ ਪੇਸ਼ ਕੀਤਾ।
Interviene sull'ordine dei lavori e dice: "Elisa, mi vuoi sposare?". Pare che la fortunata abbia risposti sì.
Auguri all'On. Flavio Di Muro, solidarietà al Presidente @Roberto_Fico perché deve gestire l'Aula nella legislatura più trash della storia d'Italia. pic.twitter.com/vk1Vy8kT1n— Antonello Mastino (@mastaccio) November 28, 2019
ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਤੇ ਨਾਲ ਹੀ ਇਹ ਸਭ ਦੇਖ ਕੇ ਹਰ ਕੋਈ ਖੁਸ਼ ਵੀ ਸੀ। ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੀ ਹੈ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਸੰਸਦ ਵਿਚ ਚੱਲ ਰਹੀ ਬਹਿਸ ਦੌਰਾਨ ਸੰਸਦ ਮੈਂਬਰ ਫਲੈਵਿਉ ਡੀ ਮੂਰੋ ਨੇ ਆਪਣੀ ਪ੍ਰੇਮਿਕਾ ਸਾਹਮਣੇ ਵਿਆਹ ਦਾ ਪ੍ਰਸਤਾਵ ਪੇਸ਼ ਕੀਤਾ। ਸਾਂਸਦ ਮੈਂਬਰ ਨੇ ਪ੍ਰਸਤਾਵ ਦੌਰਾਨ ਆਪਣੀ ਪ੍ਰੇਮਿਕਾ ਸਾਹਮਣੇ ਮੁੰਦਰੀ ਵੀ ਰੱਖੀ। ਇਸ ਤੋਂ ਬਾਅਦ ਪੂਰਾ ਸੰਸਦ ਭਵਨ ਖੁਸ਼ੀ ਨਾ ਭਰ ਗਿਆ। ਸਭ ਤੋਂ ਵਧਿਆ ਖੁਸ਼ੀ ਦੀ ਗੱਲ ਇਹ ਰਹੀ ਕਿ ਐਮ ਪੀ ਦੀ ਪ੍ਰੇਮਿਕਾ ਨੇ ਉਹਨਾਂ ਦੇ ਪ੍ਰਸਤਾਵ ਨੂੰ ਸਵਿਕਾਰ ਵੀ ਕਰ ਲਿਆ। ਜਿਸ ਤੋਂ ਬਾਅਦ ਸਾਰਿਆਂ ਨੇ ਦੋਹਾਂ ਨੂੰ ਵਧਾਈ ਦਿਤੀ।
