5,500 ਤੋਂ ਵੱਧ ਰੇਲਵੇ ਸਟੇਸ਼ਨ ‘ਤੇ ਮੁਫ਼ਤ ਵਾਈ ਫਾਈ ਸੇਵਾਵਾਂ ਹੋਣਗੀਆਂ ਉਪਲਬਧ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਰਾਸ਼ਟਰੀ ਟ੍ਰਾਂਸਪੋਰਟਰ ਦੀ ਡਿਜੀਟਲ ਆਰਮ ਰੇਲਟੇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ, ਰੇਲਵੇ ਨੇ ਦੇਸ਼ ਭਰ ਦੇ 5,500 ਸਟੇਸ਼ਨਾਂ ‘ਤੇ ਮੁਫਤ ਵਾਈਫਾਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਰਾਸ਼ਟਰੀ ਟ੍ਰਾਂਸਪੋਰਟਰ ਦੀ ਡਿਜੀਟਲ ਆਰਮ ਰੇਲਟੇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ, ਰੇਲਵੇ ਨੇ ਦੇਸ਼ ਭਰ ਦੇ 5,500 ਸਟੇਸ਼ਨਾਂ ‘ਤੇ ਮੁਫਤ ਵਾਈਫਾਈ ਸੇਵਾਵਾਂ ਪ੍ਰਦਾਨ ਕੀਤੀ ਹੈ। ਇਸ ਨਾਲ ਹੀ ਝਾਰਖੰਡ ਦਾ ਮਹੂਮਿਲਾਨ ਸਟੇਸ਼ਨ, ਜੋ ਪੂਰਬੀ ਕੇਂਦਰੀ ਰੇਲਵੇ ਜ਼ੋਨ ਦੇ ਅਧੀਨ ਆਉਂਦਾ ਹੈ, ਇਹ ਸਹੂਲਤ ਪ੍ਰਾਪਤ ਕਰਨ ਵਾਲਾ 5,500ਵਾਂ ਸਟੇਸ਼ਨ ਬਣ ਗਿਆ ਹੈ।

“ਮਿਸ਼ਨ ਸਾਰੇ ਰੇਲਵੇ ਸਟੇਸ਼ਨਾਂ ‘ਤੇ ਵਾਈਫਾਈ ਸੇਵਾਵਾਂ ਪਹੁੰਚਾਉਂਣਾ ਹੈ। ਰੇਲਟੇਲ ਨੇ ਪ੍ਰਾਜੈਕਟ ਦੇ ਕੁਝ ਹਿੱਸਿਆਂ ਲਈ ਗੂਗਲ, ​​ਟਾਟਾ ਟਰੱਸਟ, ਪੀਜੀਸੀਆਈਐਲ ਵਰਗੇ ਭਾਈਵਾਲਾਂ ਨੂੰ ਸ਼ਾਮਲ ਕੀਤਾ ਹੈ ਅਤੇ 200 ਸਟੇਸ਼ਨਾਂ ਲਈ ਦੂਰਸੰਚਾਰ ਯੂਐਸਓਐਫ ਵਿਭਾਗ ਤੋਂ ਫੰਡ ਪ੍ਰਾਪਤ ਕੀਤਾ ਹੈ। ਰੇਲਵੇ ਦੇ ਬ੍ਰਾਂਡਬੈਂਡ ਨਾਮ – ਰੇਲਟੇਲ ਦੀ ਰਿਟੇਲ ਬ੍ਰਾਡਬੈਂਡ ਸੇਵਾ, ਦੇ ਅਧੀਨ ਵਾਈਫਾਈ ਪ੍ਰਦਾਨ ਕੀਤਾ ਜਾ ਰਿਹਾ ਹੈ, “ਰੇਲਟੇਲ ਦੇ ਸੀਐਮਡੀ ਪੁਨੀਤ ਚਾਵਲਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ।

ਚਾਵਲਾ ਨੇ ਕਿਹਾ ਕਿ, ਅਕਤੂਬਰ 2019 ਵਿੱਚ ਸਾਰੇ ਸਟੇਸ਼ਨਾਂ ‘ਤੇ ਰੇਲਵੇ ਵਾਈ-ਫਾਈ ਸੇਵਾਵਾਂ ਪਹੁੰਚਾਉਂਣ ਵਿੱਚ ਕੁੱਲ 1.5 ਕਰੋੜ ਉਪਭੋਗਤਾ ਲੌਗਇਨ ਰਿਕਾਰਡ ਕੀਤੇ ਗਏ ਸਨ, ਜਿਨ੍ਹਾਂ ਵਿੱਚ 10242TB ਡੈਟਾ ਖਪਤ ਹੋਇਆ ਸੀ।

Leave a Reply

Your email address will not be published. Required fields are marked *