ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਦੇ ਘਰ ਚ ਆਏ ਦਿਨ ਕੋਈ ਨਾ ਕੋਈ ਡਰਾਮਾ ਦੇਖਣ ਨੂੰ ਮਿਲਦਾ ਰਹਿੰਦਾ ਹੈ ਜਿਸ ਨਾਲ ਬਿੱਗ ਬੌਸ 13 ਦੇਖਣ ਵਾਲੇ ਦਰਸ਼ਕਾਂ ਦਾ ਕਾਫੀ ਮਨੋਰੰਜਨ ਹੁੰਦਾ ਰਹਿੰਦਾ ਹੈ। ਬਿੱਗ ਬੌਸ 13 ’ਚ ਰਹਿ ਰਹੇ ਕੰਟੇਸਟੇਂਟ ਟਾਸਕ ਦੌਰਾਨ ਬਿਨ੍ਹਾਂ ਤੋੜ ਫੋੜ ਦੇ ਪੂਰਾ ਨਹੀਂ ਕਰਦੇ ਜਿਸ ਕਾਰਨ ਬਿੱਗ ਬੌਸ ਹਰ ਵਾਰ ਟਾਸਕ ਨੂੰ ਰੱਦ ਕਰ ਦਿੰਦੇ ਹਨ।
ਟਾਸਕ ’ਚ ਹੱਥੋਪਾਈ ਦੌਰਾਨ ਅਸੀਮ ਤੇ ਸਿਧਾਰਥ ਸ਼ੁਕਲਾ ਨੂੰ ਦੋ ਹਫਤਿਆ ਦੇ ਲਈ ਨੌਮੀਨੇਟ ਵੀ ਕਰ ਦਿੱਤਾ ਗਿਆ। ਉੱਥੇ ਹੀ ਬਿੱਗ ਬੌਸ ਨੇ ਖੇਡ ਦੇ ਵਿਚਾਲੇ ਹੀ ਕਈ ਕੰਟੇਸਟੇਂਟ ਨੂੰ ਘਰ ਤੋਂ ਭੇਜ ਦਿੱਤਾ। ਦਸ ਦਈਏ ਕਿ ਕੁਝ ਸਮੇਂ ਪਹਿਲਾਂ ਹੀ ਬਿੱਗ ਬੌਸ ਨੇ ਦੇਵੋਲੀਨਾ ਨੂੰ ਕਮਰ ਦੇ ਇਲਾਜ ਦੇ ਚੱਲਦੇ ਕੁਝ ਦਿਨਾਂ ਦੇ ਲਈ ਘਰ ਤੋਂ ਬਾਹਰ ਕੱਢ ਦਿੱਤਾ ਹੈ।
https://www.instagram.com/p/B5uj8HmBhZf/?utm_source=ig_embed
ਇਹਨਾਂ ਤੋਂ ਬਾਅਦ ਹੁਣ ਉਹਨਾਂ ਨੇ ਪਾਰਸ ਛਾਬੜਾ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਪਾਰਸ ਛਾਬੜਾ ਨੂੰ ਘਰ ਤੋਂ ਬਾਹਰ ਕੱਢਣ ਤੇ ਬਿੱਗ ਬੌਸ ਨੇ ਕਿਹਾ ਕਿ ਉਹਨਾਂ ਦੀ ਉਂਗਲੀ ਦੇ ਇਲਾਜ ਦੇ ਲਈ ਉਹਨਾਂ ਨੂੰ ਕੁਝ ਦਿਨਾਂ ਦੇ ਲਈ ਘਰ ਤੋਂ ਬਾਹਰ ਭੇਜਿਆ ਜਾ ਰਿਹਾ ਹੈ। ਪਰ ਪਾਰਸ ਛਾਬੜਾ ਦੇ ਘਰ ਤੋਂ ਬਾਹਰ ਆਉਣ ਦੀ ਅਸਲ ਵਜ੍ਹਾ ਹੁਣ ਸਾਹਮਣੇ ਆਈ ਹੈ।
ਜੇਕਰ ਬਿੱਗ ਬੌਸ ਫੈਨ ਪੇਜ਼ ਦੀ ਮੰਨੀਏ ਤਾਂ ਪਾਰਸ ਛਾਬੜਾ ਆਪਣੀ ਉਂਗਲੀ ਨਹੀਂ ਸਗੋਂ ਹੇਅਰ ਪੈਚ ਦੇ ਲਈ ਘਰ ਤੋਂ ਬਾਹਰ ਆਏ ਹਨ। ਜੋ ਪਿਛਲੇ ਹਫਤੇ ਹੋਈ ਲੜਾਈ ਦੇ ਕਾਰਣ ਹਿਲ ਗਏ ਸੀ। ਦਸ ਦਈਏ ਕਿ ਲਗਜਰੀ ਬਜਟ ਦੇ ਟਾਸਕ ਦੌਰਾਨ ਹੋਈ ਹੱਥੋਪਾਈ ਚ ਪਾਰਸ ਛਾਬੜਾ ਦੇ ਵਾਲ ਹਿਲ ਗਏ ਸੀ। ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਪਾਰਸ ਛਾਬੜਾ ਹੇਅਰ ਪੈਚ ਦੇ ਲਈ ਬਿੱਗ ਬੌਸ ਦੇ ਘਰ ਤੋਂ ਬਾਹਰ ਆਏ ਹਨ। ਕਾਬਿਲੇਗੌਰ ਹੈ ਕਿ ਬਿੱਗ ਬੌਸ 13 ਇਸ ਵਾਰ ਜਨਤਾ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਿਸ ਕਾਰਨ ਇਸ ਸ਼ੋਅ ਨੂੰ ਪੰਜ ਹਫਤਿਆਂ ਦੇ ਲਈ ਵਧਾ ਦਿੱਤਾ ਗਿਆ ਹੈ ਜਿਸ ਕਾਰਨ ਬਿੱਗ ਬੌਸ 13 ਦਾ ਫਿਨਾਲੇ ਫਰਵਰੀ 2020 ’ਚ ਹੋਵੇਗਾ।

