ਬਿਗ ਬੌਸ 13 ਦੇ ਘਰ ‘ਚ ਦੰਗਲ, ਅਸੀਮ-ਸਿਧਾਰਥ ਨੇ ਇਕ ਦੂਜੇ ਨੂੰ ਕਿਹਾ ਗਟਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਬਿਗ ਬੌਸ ਦੇ ਘਰ ਵਿੱਚ ਕਿਸੇ ਸਮੇਂ ਕਦੇ ਨਾ ਟੁੱਟਣ ਵਾਲੀ ਸਿਧਾਰਥ ਅਤੇ ਅਸੀਮ ਰਿਆਜ਼ ਦੀ ਜੋੜੀ ‘ਚ ਪਿਛਲੇ ਕੁਝ ਹਫਤੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਬਿਗ ਬੌਸ ਦੇ ਘਰ ਵਿੱਚ ਕਿਸੇ ਸਮੇਂ ਕਦੇ ਨਾ ਟੁੱਟਣ ਵਾਲੀ ਸਿਧਾਰਥ ਅਤੇ ਅਸੀਮ ਰਿਆਜ਼ ਦੀ ਜੋੜੀ ‘ਚ ਪਿਛਲੇ ਕੁਝ ਹਫਤੀਆਂ ਦੌਰਾਨ ਬੇਹੱਦ ਦੂਰੀ ਵੱਧ ਗਈ ਹੈ। ਪਿਛਲੇ ਕੁਝ ਹਫਤੀਆਂ ਤੋਂ ਅਸੀਮ ਅਤੇ ਸਿਧਾਰਥ ਇੱਕ-ਦੂਜੇ ਨਾਲ ਬੋਲਣ ਤੋਂ ਵੱਧ ਭਿੜਦੇ ਨਜ਼ਰ ਆ ਰਹੇ ਹਨ। ਹਰ ਵਾਰ ਝਗੜੇ ਤੋਂ ਬਾਅਦ ਇਨ੍ਹਾਂ ਦੀ ਦੋਸਤੀ ਬਰਕਰਾਕ ਰਹਿੰਦੀ ਸੀ ਪਰ ਦੋਸਤੀ ‘ਚ ਪਈ ਦਰਾਰ ਉਨ੍ਹਾਂ ਵਿਚਾਲੇ ਸਾਫ ਝਲਕਦੀ ਹੈ। ਇਹੀ ਕਾਰਨ ਹੈ, ਜਿਸ ਕਾਰਨ ਹਰ ਵਾਰ ਦੋਸਤੀ ਕਰਨ ਤੋਂ ਬਾਅਦ ਵੀ ਇਹ ਆਪਸ ‘ਚ ਭਿੜ ਜਾਂਦੇ ਹਨ।

ਅਸੀਮ- ਸਿਧਾਰਥ ਵਿਚਾਲੇ ਝਗੜੇ ਦਾ ਕੀ ਹੈ ਕਾਰਨ ?

ਪਿਛਲੇ ਕਿੱਸੇ ਵਿੱਚ, ਸਿਧਾਰਥ ਸ਼ੁਕਲਾ ਨੇ ਆਪਣੀ ਤਾਕਤ ਦੀ ਵਰਤੋਂ ਮਾਹਿਰਾ ਸ਼ਰਮਾ ਨੂੰ ਸੁਰੱਖਿਅਤ ਕਰਨ ਲਈ ਕੀਤੀ ਅਤੇ ਅਸੀਮ ਨੂੰ ਬੇਘਰ ਹੋਣ ਲਈ ਨਾਮਜ਼ਦ ਕੀਤਾ।  ਨਾਮਜ਼ਦਗੀ ਪ੍ਰਕਿਰਿਆ ਤੋਂ ਬਾਅਦ, ਨਵਾਂ ਕਪਤਾਨ ਬਣਨ ਲਈ ਘਰ ਵਿੱਚ ਕੰਟੇਸਟੰਟ ਵਿਚਾਲੇ ਲੜਾਈ ਚੱਲ ਰਹੀ ਹੈ। ਕਪਤਾਨੀ ਟਾਸਕ ਦੌਰਾਨ ਸਿਧਾਰਸ਼ ਸ਼ੁਕਲਾ ਅਤੇ ਅਸੀਮ ਰਿਆਜ਼ ਇਕ ਵਾਰ ਫਿਰ ਆਪਸ ‘ਚ ਟਕਰਾਉਣਗੇ ਅਤੇ ਇਕ ਦੂਜੇ ਨੂੰ ਬਹੁਤ ਕੁਝ ਕਹਿੰਦੇ ਨਜ਼ਰ ਆਉਂਣਗੇ।

 

ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੇ ਪਰੋਮੋ ਨੂੰ ਤੁਸੀਂ ਦੇਖ ਸਕਦੇ ਹੋ ਕਿ, ਬਿੱਗ ਬੌਸ ਕਿਸੇ ਵੀ 2 ਪ੍ਰਤੀਯੋਗੀ ਦੇ ਨਾਮ ਲੈਣ ਲਈ ਕਹੇਗਾ, ਜੋ ਕਪਤਾਨ ਬਣਨ ਦੇ ਯੋਗ ਨਹੀਂ ਹਨ। ਇਸ ਦੇ ਲਈ, ਜ਼ਿਆਦਾਤਰ ਘਰ ਦੇ ਮੈਂਬਰ ਸਿਧਾਰਥ ਸ਼ੁਕਲਾ ਦਾ ਨਾਮ ਲੈਣਗੇ। ਉਨ੍ਹਾਂ ਦੇ ਅਨੁਸਾਰ, ਸਿਧਾਰਸ਼ ਸ਼ੁਕਲਾ ਕਪਤਾਨੀ ਦੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਪੂਰਾ ਨਹੀਂ ਕਰ ਸਕੇ ਹਨ। ਇਸ ਸਮੇਂ ਦੌਰਾਨ ਸਿਧਾਰਥ ਅਤੇ ਵਿਸ਼ਾਲ ਦਰਮਿਆਨ ਕਾਫ਼ੀ ਬਹਿਸ ਵੀ ਹੁੰਦੀ ਦਿਖਾਈ ਦੇ ਸਕਦੀ ਹੈ, ਜਿਸਨੂੰ ਦਰਸ਼ਕ ਬੇਹੱਦ ਪਸੰਦ ਵੀ ਕਰਨਗੇ।

ਇਸ ਤੋਂ ਬਾਅਦ ਕੈਪਟਨ ਦੇ ਟਾਸਕ ‘ਚ ਸਿਧਾਰਥ ਸ਼ੁਕਲਾ ਅਤੇ ਪਾਰਸ ਛਾਬੜਾ ਆਪਣੇ ਗਰੁਪ ਦੇ ਨਾਲ ਕੈਪਟਨ ਟਾਸਕ ਜਿਤੱਣ ਦੀ ਵੱਖ-ਵੱਖ ਰਣਨੀਤੀ ਬਣਾਈ ਜਾ ਰਹੀ ਹੈ। ਕਿਉਂਕਿ ਘਰ ਦੇ ਮੈਂਬਰ ਆਪਣੀ ਵਿਰੋਧੀ ਟੀਮ ਦੇ ਮੈਂਬਰਾਂ ਨੂੰ ਕੈਪਟਨ ਬਣਦਾ ਨਹੀਂ ਦੇਖਣਾ ਚਾਹੁੰਦੇ ਹਨ। ਕੈਪਟਨ ਦਾ ਟਾਸਕ ਜਿੱਤਣ ਲਈ ਕੰਟੇਸਟੰਟ ਟਾਸਕ ਜਿਤੱਣ ਲਈ ਭਰਪੂਰ ਮਿਹਨਤ ਕਰਦੇ ਨਜ਼ਰ ਆਏ ਹਨ। ਇਸ ਦੌਰਾਨ ਸਿਧਾਰਥ ਅਤੇ ਅਸੀਮ ਵਿਚਾਲੇ ਝਗੜਾ ਹੁੰਦਾ ਵੀ ਦੇਖਿਆ ਜਾ ਚੁੱਕਿਆ ਹੈ। ਹੁਣ ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ ਕੈਪਟਨ ਦਾ ਤਾਜ ਕਿਸ ਨੂੰ ਮਿਲਦਾ ਹੈ ਅਤੇ ਕੋਣ ਘਰ ‘ਚ ਆਪਣਾ ਹੁਕਮ ਚਲਾਉਂਦਾ ਹੈ।

Leave a Reply

Your email address will not be published. Required fields are marked *