ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜ ਦੇਸ਼ ਦੀ ਬੇਟੀ ਨੇ ਇੱਕ ਵਾਰ ਫਿਰ ਦੇਸ਼ ਦੀ ਸੇਵਾ ‘ਚ ਅੱਗੇ ਵਧੀ ਹੈ ਅਤੇ ਦੇਸ਼ ਦੇ ਉਨ੍ਹਾਂ ਨਿਚੀ ਸੋਚ ਰੱਖਣ ਵਾਲੇ ਲੋਕਾਂ ਨੂੰ ਸਬਕ ਸਿਖਾਇਆ, ਜੋ ਔਰਤਾਂ ਨੂੰ ਸਿਰਫ਼ ਇਸਤੇਮਾਲ ਦੀ ਚੀਜ ਸਮਝਦੇ ਹਨ।
ਅਸੀਂ ਬੇਟੀਆਂ ਹਾਂ, ਅਸੀਂ ਦੇਸ਼ ਦਾ ਗੁਮਾਨ ਹਾਂ।
ਸਿਰਫ ਘਰ ਦੀ ਹੀ ਨਹੀਂ, ਦੇਸ਼ ਦੀ ਸੇਵਾਦਾਰ ਹਾਂ ।।
ਅਜਿਹੀ ਹੀ ਭਾਵਨਾ ਨੂੰ ਲੈਕੇ ਜਿਉਂਣ ਵਾਲੀ ਸ਼ਿਵਾਂਗੀ ਨੇ ਅੱਜ ਆਪਣੇ ਸਪਨੇ ਨੂੰ ਪੂਰਾ ਕਰ ਦਿਖਾਇਆ ਹੈ ਅਤੇ ਇਸੇ ਨਾਲ ਹੀ ਹੁਣ ਉਹ ਦੇਸ਼ ਜਲਸੇਨਾ ਦੀ ਪਹਿਲੀ ਔਰਤ ਪਾਇਲਟ ਵਜੋਂ ਨਿਖਰ ਕੇ ਸਾਹਮਣੇ ਆਈ ਹੈ। ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹਾ ਦੀ ਰਹਿਣ ਵਾਲੀ ਇਸ ਲੜਕੀ ਨੇ ਅੱਜ ਆਪਣੇ ਹੌਂਸਲਿਆਂ ਤੋਂ ਅਸਮਾਨ ‘ਚ ਉਡਾਰੀ ਮਾਰੀ ਹੈ।
A proud moment for #IndianNavy, Sub Lieutenant Shivangi created history as the first woman Naval pilot. The coveted "Wings" were presented to her by VAdm AK Chawla, FOCinC (South). https://t.co/PevJTM5100 pic.twitter.com/JGbUUEoF0G
— SpokespersonNavy (@indiannavy) December 2, 2019
ਦੇਸ਼ ਦੀ ਇਸ ਬੇਟੀ ਨੂੰ ਅੱਜ ਦੇਸ਼ ਸਲਾਮ ਕਰ ਰਿਹਾ ਹੈ। ਉਸ ਲੜਕੀ ਦਾ ਨਾਮ ਸ਼ਿਵਾਂਗੀ ਨਾਮ ਦੀ ਆਮ ਲੜਕੀ ਦਾ ਸਫਰ ਅੱਜ ਸਬ ਲੈਫਟੀਨੈਂਟ ਸ਼ਿਵਾਂਗੀ ‘ਤੇ ਆਕੇ ਰੁਕਿਆ ਹੈ। 2 ਦਸੰਬਰ ਨੂੰ, ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਵਜੋਂ ਸ਼ਿਵਾਂਗੀ ਆਪਣੀ ਡਿਉਟੀ ਸੰਭਾਲੀ ਹੈ। ਉਹ ਕੋਚੀ ਨੇਵਲ ਬੇਸ ਵਿਖੇ ਆਪ੍ਰੇਸ਼ਨ ਡਿਉਟੀ ਵਿੱਚ ਸ਼ਾਮਲ ਹੋਈ ਹੈ। ਸ਼ਿਵਾਂਗੀ ਸ਼ੁਰੂਆਤੀ ਸਿਖਲਾਈ ਤੋਂ ਬਾਅਦ ਪਿਛਲੇ ਸਾਲ ਨੌ ਸੈਨਾ ਵਿੱਚ ਸ਼ਾਮਲ ਹੋਈ ਸੀ।

