3 ਮਹੀਨਿਆਂ ਵਿੱਚ 19.08 ਲੱਖ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਨਹੀਂ ਆਈ ਪੈਨਸ਼ਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੋਣ ਕਾਰਨ ਪੈਨਸ਼ਨਰਾਂ ਦੀ ਪੈਨਸ਼ਨ ‘ਤੇ ਰੋਕ ਲੱਗ ਗਈ ਹੈ। ਸੂਬੇ ਦੇ ਲਗਭਗ 19.08 ਲੱਖ ਪੈਨਸ਼ਨਰਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੋਣ ਕਾਰਨ ਪੈਨਸ਼ਨਰਾਂ ਦੀ ਪੈਨਸ਼ਨ ‘ਤੇ ਰੋਕ ਲੱਗ ਗਈ ਹੈ। ਸੂਬੇ ਦੇ ਲਗਭਗ 19.08 ਲੱਖ ਪੈਨਸ਼ਨਰਾਂ ਨੂੰ ਸਤੰਬਰ ਮਹੀਨੇ ਤੋਂ ਪੈਨਸ਼ਨ ਨਹੀਂ ਮਿਲੀ ਹੈ। ਸਰਕਾਰ ਪੈਨਸ਼ਨਰਾਂ ਨੂੰ 143.10 ਕਰੋੜ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵਜੋਂ ਦੇ ਰਹੀ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਕੋਲ ਹੁਣ 3 ਮਹੀਨਿਆਂ ਤੋਂ 429.30 ਕਰੋੜ ਦਾ ਮਾਲੀਆ ਬੋਝ ਪਿਆ ਹੈ, ਜਿਸ ਕਾਰਨ ਵਜੋਂ ਸੂਬੇ ਵਿੱਚ ਦੇ ਨਿਰਭਰ ਪੈਨਸ਼ਨਰਾਂ ਦੇ ਖਾਤੇ ਵਿੱਚ ਪੈਸਾ ਜਮਾਂ ਨਹੀਂ ਹੋ ਸਕਿਆ ਹੈ।

ਹਾਲਾਂਕਿ, ਵਿਭਾਗ ਨੇ ਕਿਹਾ ਹੈ ਕਿ,  ਅਕਤੂਬਰ ਦੀ ਪੈਨਸ਼ਨ, ਪੈਨਸ਼ਨਰਾਂ ਦੇ ਖਾਤੇ ਵਿੱਚ ਛੇਤੀ ਹੀ ਤਬਦੀਲ ਕੀਤੀ ਜਾਵੇਗੀ । ਇਸ ਦੀ ਡਿਮਾੰਡ ਵੀ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ, ਜੋ ਇਸ ਸਮੇਂ ਬਕਾਇਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਵਿਭਾਗ ਨੂੰ ਨਵੰਬਰ ਮਹੀਨੇ ਦੇ ਪੈਨਸ਼ਨ ਦਾ ਬਜਟ ਭੇਜਣ ਲਈ ਕੋਈ ਨਿਰਦੇਸ਼ ਨਹੀਂ ਦਿੱਤੇ ਹਨ।  ਡੀਸੀ ਜਲੰਧਰ ਵੀ ਕੇ ਸ਼ਰਮਾ ਨੇ ਦੱਸਿਆ ਕਿ, ਵਿਭਾਗ ਵੱਲੋਂ ਪੈਸੇ ਦੀ ਅਦਾਇਗੀ ਕਰਦਿਆਂ ਪੈਨਸ਼ਨਰਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ।

4.70 ਲੱਖ ਖਾਤਿਆਂ ਨੂੰ ਸਮੇਂ ਸਿਰ ਪੈਨਸ਼ਨ ਨਹੀਂ ਮਿਲੀ

ਸੂਬੇ ਵਿੱਚ, ਬੁਢਾਪਾ ਪੈਨਸ਼ਨ ਸਮੇਤ 4 ਕਿਸਮਾਂ ਦੇ ਪੈਨਸ਼ਨਰਾਂ ਦੇ ਖਾਤੇ ਵਿੱਚ ਹਰ ਮਹੀਨੇ ਪੈਨਸ਼ਨ ਜਮਾਂ ਕੀਤੀ ਜਾਂਦੀ ਹੈ।  ਉਨ੍ਹਾਂ ਵਿੱਚੋਂ, 4.70 ਲੱਖ ਤੋਂ ਵੱਧ ਪੈਨਸ਼ਨਰ ਹਨ, ਜਿਨ੍ਹਾਂ ਦੀ ਪੈਨਸ਼ਨ ਸਮੇਂ ਸਿਰ ਉਨ੍ਹਾਂ ਦੇ ਖਾਤੇ ਵਿੱਚ ਨਹੀਂ ਆ ਰਹੀ ਹੈ। ਇਹ ਸਮੱਸਿਆ ਜ਼ਿਆਦਾਤਰ ਬੁਢਾਪਾ ਸਕੀਮ ਅਧੀਨ ਜਾਰੀ ਕੀਤੇ ਪੈਨਸ਼ਨਰਾਂ ਦੀ ਹੈ। ਇਹ ਕਿਹਾ ਜਾ ਰਿਹਾ ਹੈ ਕਿ, ਇਸ ਦਾ ਕਾਰਨ ਪੈਨਸ਼ਨਰਾਂ ਦੇ ਖਾਤਿਆਂ ਦਾ ਆਧਾਰ ਕਾਰਡ ਜਾਂ ਪਤਾ ਆਦਿ ਸਹੀ ਨਾ ਹੋਣਾ ਹੈ।

3.15 ਲੱਖ ਪੈਨਸ਼ਨਰ ਸਮੇਂ ਸਿਰ ਆਪਣੀ ਪੈਨਸ਼ਨ ਨਹੀਂ ਲੈਂਦੇ

ਸੂਬੇ ਭਰ ਵਿੱਚ ਲਗਭਗ 3.15 ਲੱਖ ਪੈਨਸ਼ਨਰ ਸਮੇਂ ਸਿਰ ਆਪਣੀ ਪੈਨਸ਼ਨ ਨਹੀਂ ਕਢਵਾਉਂਦੇ ਹਨ। ਅਧਿਕਾਰੀਆਂ ਦੇ ਅਨੁਸਾਰ ਲਾਭਪਾਤਰੀਆਂ ਦੇ ਖਾਤੇ ਵਿੱਚ ਹਰ ਮਹੀਨੇ ਦੀ 2 ਤਰੀਕ ਤੱਕ ਪੈਨਸ਼ਨ ਜਾਰੀ ਕੀਤੀ ਜਾਂਦੀ ਹੈ।  ਨਿਯਮ ਇਹ ਹੈ ਕਿ ਲਾਭਪਾਤਰੀਆਂ ਨੂੰ ਉਸੇ ਮਹੀਨੇ ਖਾਤੇ ਵਿੱਚੋਂ ਪੈਨਸ਼ਨ ਕਢਵਾਉਣੀ ਹੁੰਦੀ ਹੈ, ਪਰ ਲੱਖਾਂ ਪੈਨਸ਼ਨਰ ਸਮੇਂ ਸਿਰ ਆਪਣੀ ਪੈਨਸ਼ਨ ਨਹੀਂ ਕਢਵਾਉਂਦੇ, ਜਿਸ ਕਾਰਨ ਪੈਨਸ਼ਨ ਬੰਦ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।

ਅਕਤੂਬਰ ਦਾ ਬਿੱਲ ਕਲੀਅਰ ਹੋ ਜਾਵੇ ਅਤੇ ਛੇਤੀ ਹੀ ਪੈਨਸ਼ਨ ਦਿੱਤੀ ਜਾਵੇਗੀ

ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ, ਸੂਬੇ ਵਿੱਚ 750 ਰੁਪਏ ਮਹੀਨਾਵਾਰ ਪੈਨਸ਼ਨ ਸਬੰਧੀ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਹੈ। ਇਹ ਹਰ ਮਹੀਨੇ ਬਾਕਾਇਦਾ ਦਿੱਤੀ ਜਾ ਰਹੀ ਹੈ। ਅਕਤੂਬਰ ਦਾ ਬਿੱਲ ਛੇਤੀ ਹੀ ਕਲੀਅਰ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਹ ਪੈਨਸ਼ਨ ਛੇਤੀ ਹੀ ਪੈਨਸਨਰਾਂ ਦੇ ਖਾਤੇ ਵਿੱਚ ਜਾਵੇਗੀ। ਅਸੀਂ ਹਮੇਸ਼ਾਂ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਪੈਨਸ਼ਨਰ ਆਪਣੀ ਪੈਨਸ਼ਨ ਸਮੇਂ ਸਿਰ ਪ੍ਰਾਪਤ ਕਰਨ; ਇਸ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ, ਅਰੁਣਾ ਚੌਧਰੀ ਨੇ ਕਿਹਾ।

 

Leave a Reply

Your email address will not be published. Required fields are marked *