ਸਾਦਗੀ ਨਾਲ ਭਰੇ ਇਸ ਵਿਆਹ ਨੇ ਨੌਜਵਾਨ ਪੀੜੀ ਨੂੰ ਦਿੱਤਾ ਇਹ ਖਾਸ ਸੁਨੇਹਾ, ਦੇਖੋ ਤਸਵੀਰਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਸਵੀਰਾਂ ’ਚ ਦਿਖ ਰਹੀ ਇਹ ਲਾੜੀ ਜਿਸਨੇ ਆਪਣੇ ਹੱਥਾਂ ’ਚ ਸ਼ਗਨਾਂ ਦਾ ਚੁੜਾ ਪਾਇਆ ਹੋਇਆ ਜੋ ਬਹੁਤ ਹੀ ਖੁਸ ਨਜ਼ਰ ਰਹੀ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਸਵੀਰਾਂ ’ਚ ਦਿਖ ਰਹੀ ਇਹ ਲਾੜੀ ਜਿਸਨੇ ਆਪਣੇ ਹੱਥਾਂ ’ਚ ਸ਼ਗਨਾਂ ਦਾ ਚੁੜਾ ਪਾਇਆ ਹੋਇਆ ਜੋ ਬਹੁਤ ਹੀ ਖੁਸ ਨਜ਼ਰ ਰਹੀ ਹੈ। ਖੁਸ਼ ਹੋਏ ਵੀ ਕਿਉਂ ਨਾ ਇਸ ਲਾੜੀ ਦਾ ਵਿਆਹ ਉਸ ਲ਼ਾੜੇ ਨਾਲ ਹੋਇਆ ਜਿਸਨੇ ਸਮਾਜ ਨੂੰ ਸਾਦਗੀ ਤੇ ਵਾਤਾਵਰਣ ਨੂੰ ਸਾਫ ਰੱਖਣ ਦਾ ਸੁਨੇਹਾ ਦਿੱਤਾ ਹੈ। ਇਸ ਨਵੇਂ ਵਿਆਹੇ ਜੋੜੇ ਦੇ ਮੁੰਹ ਤੇ ਇਕ ਵੱਖ ਤਰ੍ਹਾਂ ਦੀ ਖੁਸ਼ੀ ਦਿਖ ਰਹੀ ਹੈ ਜੋ ਸ਼ਾਇਦ ਉਹਨਾਂ ਦੇ ਚਿਹਰੇ ’ਤੇ ਨਹੀਂ ਦਿਸਦੀ ਜੋ ਦਿਖਾਵੇ ਖਾਤਿਰ ਆਪਣਾ ਸਭ ਕੁਝ ਗੁਆ ਬੈਠਦੇ ਹਨ। ਪਰ ਦੁਨਿਆਵੀ ਸੋਸ਼ੇਬਾਜੀ ਤੋਂ ਦੂਰ ਇਸ ਜੋੜੇ ਨੇ ਇਕ ਮਿਸਾਲ ਕਾਇਮ ਕੀਤੀ ਹੈ।

marriage  marriage   ਬਠਿੰਡਾ ਦੇ ਮੋਰਮੰਡੀ ਦੇ ਪਿੰਡ ਰਾਮਨਗਰ ਦੇ ਰਹਿਣ ਵਾਲੇ ਨੌਜਵਾਨ ਗੁਰਬਕਸ਼ੀਸ਼ ਸਿੰਘ ਅਤੇ ਰਮਨਦੀਪ ਕੌਰ ਨੇ ਇਕ ਵੱਖਰੇ ਤਰੀਕੇ ਨਾਲ ਵਿਆਹ ਕਰਵਾਕੇ ਦੁਨੀਆ ਸਾਹਮਣੇ ਇਕ ਮਿਸਾਲ ਪੈਂਦਾ ਕੀਤੀ ਹੈ। ਗੁਰਬਕਸ਼ੀਸ਼ ਨੇ ਆਪਣੀ ਬਾਰਾਤ ਕਿਸੇ ਰੱਥ ਜਾਂ ਫਿਰ ਗੱਡੀ ’ਚ ਨਹੀਂ ਸਗੋਂ ਆਪਣੀ ਸਾਇਕਲ ਤੇ ਲੈਕੇ ਗਿਆ। ਇਸ ਸਾਇਕਲ ਨੂੰ ਨੌਜਵਾਨ ਨੇ ਡੋਲੀ ਵਾਲੀ ਕਾਰ ਵਾਂਗ ਹੀ ਫੁੱਲਾਂ ਨਾਲ ਸਜਾਇਆ ਹੋਇਆ ਸੀ ਨਾਲ ਹੀ ਸਾਇਕਲ ਤੇ ਦਿਲ ਬਣਾ ਕੇ ਆਪਣਾ ਤੇ ਆਪਣੀ ਜੀਵਨਸਾਥੀ ਦਾ ਨਾਂ ਵੀ ਲਿਖਵਾਇਆ।

marriage

ਇਸ ਨੌਜਵਾਨ ਨੇ ਆਪਣੇ ਸਾਦਗੀ ਦੇ ਨਾਲ ਭਰੇ ਇਸ ਵਿਆਹ ਤੋਂ ਦੁਨਿਆ ਨੂੰ ਵਾਤਾਵਰਨ ਦੀ ਰੱਖਿਆ ਕਰ ਤੇ ਸਾਦਗੀ ਦਾ ਸੰਦੇਸ਼ ਦਿੱਤਾ। ਇਸ ਵਿਆਹ ਨਾਲ ਜਿੱਥੇ ਨੌਜਵਾਨ ਪੀੜੀ ਤੇ ਦਿਖਾਵੇ ਖਾਤਿਰ ਆਪਣਾ ਸਭ ਕੁਝ ਗੁਆ ਦੇਣ ਵਾਲੇ ਲੋਕਾਂ ਨੂੰ ਇਕ ਚੰਗਾ ਸੁਨੇਹਾ ਮਿਲਿਆ ਹੈ। ਉੱਥੇ ਹੀ ਇਸ ਨੌਜਵਾਨ ਦੇ ਪਰਿਵਾਰ ਨੂੰ ਆਪਣੇ ਪੁੱਤ ਤੇ ਮਾਣ ਮਹਿਸੂਸ ਹੋ ਰਿਹਾ ਹੈ ਜਿਸਨੇ ਸਮਾਜ ਨੂੰ ਬਿਨ੍ਹਾਂ ਦਾਜ ਦਹੇਜ ਤੇ ਸੋਸ਼ੇਬਾਜੀ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।

marriage

ਅੱਜ ਦੇ ਸਮੇਂ ’ਚ ਜਿੱਥੇ ਲੋਕ ਫੋਕੀਆਂ ਚੀਜਾਂ ਦੇ ਦਿਖਾਵੇ ਦੇ ਕਾਰਨ ਆਪਣਾ ਸਭ ਕੁਝ ਗੁਆ ਬੈਠਦੇ ਹਨ ਉਹਨਾਂ ਲਈ ਇਹ ਵਿਆਹ ਇਕ ਮਿਸਾਲ ਤੇ ਸੁਨੇਹਾ ਹੈ ਕਿ ਸਾਦਗੀ ਨਾਲ ਕੀਤਾ ਜਾਣ ਵਾਲਾ ਵਿਆਹ ’ਚ ਵੀ ਉਹ ਖੁਸ਼ੀ ਮਿਲਦੀ ਹੈ ਜੋ ਸ਼ਾਇਦ ਮਹਿੰਗੇ ਮਹਿੰਗੇ ਪੈਲਸਾਂ ਤੇ ਵਾਧੂ ਖਰਚੇ ਚੋਂ ਨਹੀਂ ਮਿਲਦੀ।

Leave a Reply

Your email address will not be published. Required fields are marked *