ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘਾ ਖੁੱਲਣ ਤੋਂ ਬਾਅਦ ਜਿੱਥੇ ਨਾਨਕ ਨਾਮ ਲੇਵਾ ਸੰਗਤਾਂ ਦੀ 72 ਸਾਲਾਂ ਦੀ ਅਰਦਾਸ ਪੂਰੀ ਹੋਈ ਉੱਥੇ ਹੀ ਉਹਨਾਂ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਬਾਬਾ ਨਾਨਕ ਦੀ ਨਗਰੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕੀਤੇ।

ਜਿਸ ਨਾਲ ਹਰ ਕਿਸੇ ਦੀ ਅਰਦਾਸ ਪੂਰੀ ਹੋਈ ਤੇ ਸੰਗਤਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਇਸੇ ਦੇ ਚੱਲਦੇ ਪਾਕਿਸਤਕਾਨ ਸਰਕਾਰ ਤੋਂ ਇਕ ਹੋਰ ਬਾਰਡਰ ਖੋਲ੍ਹਣ ਦੀ ਅਪੀਲ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਕਰਤਾਰਪੁਰ ਲਾਂਘਾ ਖੁੱਲਣ ਤੋਂ ਬਾਅਦ ਹੁਣ ਖੋਖਰਾਪਾਰ-ਮੁਨਾਬਾਵ ਬਾਰਡਰ ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਦਸ ਦਈਏ ਕਿ ਅਮਰੀਕਾ ਦੇ ਕ ਮਸੂਹ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਹ ਅਪੀਲ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਮੁਸਲਿਮ ਤੇ ਹਿੰਦੂ ਸ਼ਰਧਾਲੂਆਂ ਲਈ ਇਹ ਬਾਰਡਰ ਖੁੱਲ਼੍ਹਣਾ ਚਾਹੀਦਾ ਹੈ। ਦਸ ਦਈਏ ਕਿ ਮੁਨਾਬਾਵ ਬਾਰਡਰ ਰਾਜਸਥਾਨ ਚ ਹੈ। ਰਾਜਸਥਾਨ ਚ ਅਜਮੇਰ ਸ਼ਰੀਫ ਦਰਗਾਹ ਹੈ। ਬਲੂਚੀਸਚਾਨ ਚ ਹਿੰਗਲਾਜ ਦੇਵੀ ਦਾ ਮੰਦਰ ਹੈ। ਉੱਥੇ ਹੀ ਦਸ ਦਈਏ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਥਾਰ ਐਕਸਪ੍ਰੈੱਸ ਚੱਲਦੀ ਸੀ।


