ਹਿਮਾਸ਼ੀ ਦੀ ਮਾਂ ਸੁਨੀਤ ਕੌਰ ਨੇ ਧੀ ਹਿਮਾਸ਼ੀ ਤੇ ਸ਼ਹਿਨਾਜ ਦੀ ਲੜਾਈ ’ਤੇ ਕਹੀ ਇਹ ਵੱਡੀ ਗੱਲ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਆਲਿਟੀ ਸ਼ੋਅ ਬਿੱਗ ਬੌਸ 13 ਦੇ ਘਰ ’ਚ ਹਿਮਾਸ਼ੀ ਖੁਰਾਨਾ ਅਤੇ ਸ਼ਹਿਨਾਜ ਗਿੱਲ ਦੀ ਭੜਾਸ ਦੇਖਣ ਨੂੰ ਮਿਲੀ। ਕਾਬਿਲੇਗੌਰ ਹੈ ਕਿ ਹਿਮਾਸ਼ੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਆਲਿਟੀ ਸ਼ੋਅ ਬਿੱਗ ਬੌਸ 13 ਦੇ ਘਰ ’ਚ ਹਿਮਾਸ਼ੀ ਖੁਰਾਨਾ ਅਤੇ ਸ਼ਹਿਨਾਜ ਗਿੱਲ ਦੀ ਭੜਾਸ ਦੇਖਣ ਨੂੰ ਮਿਲੀ। ਕਾਬਿਲੇਗੌਰ ਹੈ ਕਿ ਹਿਮਾਸ਼ੀ ਖੁਰਾਨਾ ਦੇ ਘਰ ਚ ਐਂਟਰੀ ਕਰਨ ਤੋਂ ਬਾਅਦ ਸ਼ਹਿਨਾਜ ਗਿੱਲ ਆਪਣੇ ਆਪੇ ਤੋਂ ਬਾਹਰ ਹੋ ਗਈ ਸੀ। ਉਸਨੇ ਸਾਰੇ ਘਰਦਿਆਂ ਦੇ ਸਾਹਮਣੇ ਰੋਣਾ ਸ਼ੁਰੂ ਕਰ ਦਿੱਤਾ ਸੀ।

himanshi khurana and shehnaz gill

ਜਿਸ ਦੀ ਝਾੜ ਉਹਨੂੰ ਸਲਮਾਨ ਖਾਨ ਨੇ ਪਾਈ। ਨਾਲ ਹੀ ਸਲਮਾਨ ਖਾਨ ਨੇ ਦੋਹਾਂ ਨੂੰ ਕਿਹਾ ਸੀ ਕਿ ਉਹ ਦੋਵੇ ਆਪਣੀ ਗੱਲ ਨੂੰ ਸੁਲਝਾ ਲੈਣ ਤੇ ਦੋਸਤ ਬਣ ਜਾਣ ਪਰ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਕਾਬਿਲੇਗੌਰ ਹੈ ਕਿ ਬੀਤੇ ਹਫਤੇ ਚ ਹਿਮਾਸ਼ੀ ਖੁਰਾਨਾ ਅਤੇ ਸ਼ਹਿਨਾਜ ਗਿਲ ਦੀ ਆਪਸ ਚ ਬਹਿਸ ਹੋ ਗਈ ਸੀ ਜਿਸ ਚ ਹਿਮਾਸ਼ੀ ਖੁਰਾਨਾ ਨੇ ਸ਼ਹਿਨਾਜ ਨੂੰ ਧੱਕਾ  ਮਾਰ ਦਿੱਤਾ ਸੀ।
himanshi khurana and shehnaz gill

ਜਿਸ ਤੇ ਸਲਮਾਨ ਖਾਨ ਨੇ ਹਿਮਾਸ਼ੀ ਖੁਰਾਨਾ ਨੂੰ ਗੁੱਸਾ ਵੀ ਹੋਏ ਕਿ ਉਹਨਾਂ ਬਿਨ੍ਹਾਂ ਕਿਸੇ ਗੱਲ ਤੋਂ ਸ਼ਹਿਨਾਜ ਨੂੰ ਧੱਕਾ ਮਾਰਿਆ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਇਹ ਸਭ ਕੁਝ ਬਾਹਰ ਤੋਂ ਹੀ ਲੈਕੇ ਆਈ ਸੀ। ਉੱਥੇ ਹੀ ਸ਼ਹਿਨਾਜ ਅਤੇ ਹਿਮਾਸ਼ੀ ਤੇ ਹਿਮਾਸ਼ੀ ਦੀ ਮਾਂ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਦਸ ਦਈਏ ਕਿ ਹਿਮਾਂਸੀ ਖੁਰਾਨਾ ਦੀ ਮਾਂ ਸੁਨੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਦੋਹਾਂ ਵਿਚਾਲੇ ਚਲ ਰਿਹਾ ਇਹ ਵਿਵਾਦ ਖਤਮ ਹੋ ਜਾਵੇਗਾ।

himanshi khurana and shehnaz gill

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਸ਼ਹਿਨਾਜ ਗਿੱਲ ਨੂੰ ਮੁਆਫ ਕਰ ਦਿੱਤਾ ਹੈ। ਨਾਲ ਹੀ ਸੁਨੀਤ ਕੌਰ ਨੇ ਇਹ ਵੀ ਕਿਹਾ ਕਿ ਜਦੋ ਸ਼ਹਿਨਾਜ ਨੇ ਉਸਨੂੰ ਮਾਤਾ ਸ੍ਰੀ ਬੋਲਿਆ ਸੀ ਤਾਂ ਮਾਂ ਤਾਂ ਆਪਣੇ ਬੱਚੇ ਦੀ ਹਰ ਇਕ ਗਲਤੀ ਨੂੰ ਮੁਆਫ ਕਰ ਦਿੰਦੀ ਹੈ। ਸ਼ਹਿਨਾਜ ਤੋਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ। ਹਿਮਾਸ਼ੀ ਬਾਰੇ ਉਹਨਾਂ ਨੇ ਕਿਹਾ ਕਿ ਉਹ ਹਿਮਾਸ਼ੀ ਨੂੰ ਜਾਣਦੇ ਹਨ ਹਿਮਾਸ਼ੀ ਨੰ ਇਹਨਾਂ ਸਭ ਚੀਜ਼ਾ ਤੋਂ ਬਾਹਰ ਨਿਕਲਣ ਲਈ ਥੋੜਾ ਜਿਹਾ ਸਮਾਂ ਜਰੂਰ ਲੱਗੇਗਾ। ਇਸ ਤੋਂ ਇਲਾਵਾ ਸੁਨੀਤ ਕੌਰ ਨੇ ਹਿਮਾਸ਼ੀ ਦੇ ਨਾਲ ਨਾਲ ਸ਼ਹਿਨਾਜ ਨੂੰ ਵੀ ਆਪਣੀ ਬੇਟੀ ਕਿਹਾ। ਨਾਲ ਹੀ ਉਹਨਾਂ ਨੇ ਉਹ ਵੀ ਉਮੀਦ ਜਤਾਈ ਕਿ ਬਿੱਗ ਬੌਸ 13 ਦੇ ਘਰ ’ਚ ਉਹਨਾਂ ਦੀ ਦੋਸਤੀ ਵੀ ਦੇਖਣ ਨੂੰ ਮਿਲੇ।

Leave a Reply

Your email address will not be published. Required fields are marked *