ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇਸ ਹਫਤੇ ਰਿਲੀਜ਼ ਹੋਈ, ਜੌਨ ਅਬ੍ਰਾਹਮ ਦੀ ਫਿਲਮ ਪਗਲਪੰਤੀ ਹੌਲੀ ਹੌਲੀ ਬਾਕਸ ਆਫਿਸ ‘ਤੇ ਰਫਤਾਰ ਫੜ ਰਹੀ ਹੈ। ਸ਼ੁੱਕਰਵਾਰ ਨੂੰ ਹੋਈ ਸ਼ੁਰੂਆਤ ਤੋਂ ਬਾਅਦ, ਸ਼ਨੀਵਾਰ ਨੂੰ ਫਿਲਮ ਨੇ ਚੰਗੀ ਕਮਾਈ ਕੀਤੀ ਹੈ, ਜਦ ਕਿ ਸ਼ੁੱਕਰਵਾਰ ਨੂੰ ਫਿਲਮ ਨੇ ਕਰੀਬ 5 ਕਰੋੜ ਦੀ ਕਮਾਈ ਕੀਤੀ ਸੀ।
ਬਾਕਸ ਆਫਿਸ ਇੰਡੀਆ ਦੀ ਮੰਨਿਏ ਤਾਂ ਪਾਗਲਪੰਤੀ ਨੇ ਸ਼ਨੀਵਾਰ ਨੂੰ ਬਾਕਸ ਆਫਿਸ ‘ਤੇ 6.5 ਕਰੋੜ ਦੀ ਚੰਗੀ ਕਮਾਈ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦੀ ਹਾਲੀਵੁੱਡ ਐਨੀਮੇਟਡ ਫਿਲਮ ਫ੍ਰੋਜ਼ਨ 2 ਨਾਲ ਟਕੱਰ ਹੈ। ਫ੍ਰੋਜ਼ਨ 2 ਨੇ ਦੋ ਦਿਨਾਂ ਵਿੱਚ ਬਾਕਸ ਆਫਿਸ ‘ਤੇ 10.50 ਕਰੋੜ ਦੀ ਕਮਾਈ ਕੀਤੀ ਹੈ।
ਫਿਲਮ ਪਗਲਪੰਤੀ ਦੇ ਟ੍ਰੇਲਰ ਨੇ ਇੱਕ ਚੰਗੀ ਕਾਮੇਡੀ ਫਿਲਮ ਦਾ ਵਾਅਦਾ ਕੀਤਾ ਸੀ। ਲੋਕ ਇਸ ਟ੍ਰੇਲਰ ਨੂੰ ਵੇਖ ਕੇ ਬਹੁਤ ਖੁਸ਼ ਹੋਏ ਹਨ। ਹਾਲਾਂਕਿ, ਫਿਲਮ ਦੀ ਰਿਲੀਜ਼ ਤੋਂ ਬਾਅਦ, ਬਹੁਤ ਸਾਰੇ ਲੋਕ ਨਿਰਾਸ਼ ਵੀ ਹੋਏ ਹਨ। ਫਿਲਮ ਨੂੰ ਜਨਤਕ ਅਤੇ ਆਲੋਚਕਾਂ ਵੱਲੋਂ ਮਿਲੇ ਜ਼ਿਆਦਾਤਰ ਰਿਐਕਸ਼ਨ ਚੰਗੇ ਨਹੀਂ ਹਨ। ਹੁਣ ਵੇਖਣਾ ਇਹ ਹੋਵੇਗਾ ਕਿ, ਇਹ ਫਿਲਮ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰਦੀ ਹੈ ਜਾਂ ਨਹੀਂ।
Sab pagal hone wale hain! 🤪Coming to add more madness to your day, #Pagalpanti trailer out on 22nd October! pic.twitter.com/1U5rUji7Wn
— John Abraham (@TheJohnAbraham) October 19, 2019
ਦੱਸ ਦੇਈਏ ਕਿ ਸਿਧਾਰਥ ਮਲਹੋਤਰਾ ਅਤੇ ਰਿਤੇਸ਼ ਦੇਸ਼ਮੁਖ ਦੀ ਫਿਲਮ ‘ਮਰਜਾਵਾਂ’ ਅਤੇ ਆਯੁਸ਼ਮਾਨ ਖੁਰਾਣਾ ਦੀ ‘ਬਾਲਾ’ਪਾਗਲਪੰਤੀ ਨੂੰ ਟਕੱਰ ਦੇ ਰਹੀ ਹੈ। ਬਾਲਾ ਨੇ ਜਿੱਥੇ 100 ਕਰੋੜ ਪੂਰੇ ਕੀਤੇ ਹਨ, ਉਥੇ ਹੀ ‘ਮਰਜਾਵਾਂ’ – ਨੇ ਵੀ 50 ਲੱਖ ਦੀ ਕਮਾਈ ਕੀਤੀ ਹੈ।

