ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਵਾਦਿਤ ਸ਼ੋਅ ਬਿੱਗ ਬੌਸ 13 ਚ ਬੀਤੇ ਦਿਨ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਦਸ ਦਈਏ ਕਿ ਬੀਤੇ ਐਪੀਸੋਡ ’ਚ ਹਿਮਾਸ਼ੀ ਖੁਰਾਣਾ ਅਤੇ ਸ਼ਹਿਨਾਜ ਗਿੱਲ ਦੀ ਲੜਾਈ ਵੀ ਦੇਖਣ ਨੂੰ ਮਿਲੀ। ਕਾਬਿਲੇਗੌਰ ਹੈ ਕਿ ਹਿਮਾਸ਼ੀ ਤੇ ਸ਼ਹਿਨਾਜ ਦੀ ਲੜਾਈ ਘਰ ਤੋਂ ਬਾਹਰ ਪਹਿਲਾਂ ਹੀ ਚਲ ਰਹੀ ਸੀ।
https://www.instagram.com/p/B5KI0CoAuCl/
ਇਸਦੀ ਭੜਾਸ ਹੁਣ ਬਿੱਗ ਬੌਸ ਦੇ ਘਰ ਚ ਵੀ ਦੇਖਣ ਨੂੰ ਮਿਲ ਗਈ ਹੈ। ਦਸ ਦਈਏ ਕਿ ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ ਗਿੱਲ ਦੇ ਵਿਚਾਲੇ ਲੜਾਈ ਦੇਖਣ ਨੂੰ ਮਿਲੀ। ਹਿਮਾਂਸ਼ੀ ਤੇ ਸ਼ਹਿਨਾਜ ਵਿਚਾਲੇ ਧੱਕਾ ਮੁੱਕੀ ਸਰੇਆਮ ਦੇਖਣ ਨੂੰ ਮਿਲੀ। ਜਿਸ ਤੋਂ ਸਾਫ ਪਤਾ ਚਲ ਰਿਹਾ ਹੈ ਕਿ ਆਉਣ ਵਾਲੇ ਸਮੇਂ ਚ ਇਹ ਝਗੜਾ ਕਾਫੀ ਵਧ ਸਕਦਾ ਹੈ। ਨਾਲ ਹੀ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਹਿਮਾਸ਼ੀ ਤੇ ਸ਼ਹਿਨਾਜ ਦੇ ਵਿਚਾਲੇ ਹਇਆ ਇਹ ਝਗੜਾ ਆਪਣਾ ਕੀ ਰੁਪ ਲੈਂਦਾ ਹੈ।
