ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਿੱਥੇ ਅੱਜ ਹਰ ਸਰਕਾਰੀ ਕੰਮ ਜਾਂ ਕੰਮ ਵਿੱਚ ਆਧਾਰ ਕਾਰਡ ਲਾਜ਼ਮੀ ਹੋ ਗਿਆ ਹੈ। ਉੱਥੇ ਹੀ ਫਿਰੋਜਪੁਰ ਦੇ ਹਲਕਾ ਗੁਰੂਹਰਸਹਾਏ ਦੇ ਇੱਕ ਪਿੰਡ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਇੱਕ ਪਰਿਵਾਰ ਆਧਾਰ ਕਾਰਡ ਬਣਵਾਉਂਣ ਲਈ ਪ੍ਰਬੰਧਕੀ ਦਫਤਰਾਂ, ਸੇਵਾ ਕੇਂਦਰਾਂ ਦੇ ਧਕੇ ਖਾ ਰਿਹਾ ਹੈ। ਦੱਸ ਦਈਏ ਆਧਾਰ ਕਾਰਡ ਵਿੱਚ ਵਿਅਕਤੀ ਦਾ ਸਾਰਾ ਵੇਰਵਾ ਸੁਰੱਖਿਅਤ ਹੁੰਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਆਧਾਰ ਕਾਰਡ ਸੇਫ ਹੈ।
ਉੱਧਰ ਹੀ ਇਸ ਤੋਂ ਸੰਬੰਧਿਤ ਆਧਾਰ ਕਾਰਡ ਬਣਾਉਣ ਵਾਲਿਆਂ ਦੀ ਲਾਪਰਵਾਹੀ ਅਤੇ ਕੀਤੀ ਗਲਤੀ ਦਾ ਖੁਲਾਸਾ ਹੋਇਆ ਹੈ। ਆਧਾਰ ਕਾਰਡ ਬਣਾਉਣ ਵਾਲੇ ਮੁਲਾਜ਼ਮ ਨੇ, ਵੱਖ-ਵੱਖ ਥਾਵਾਂ, ਵੱਖ-ਵੱਖ ਖੇਤਰਾਂ ‘ਚ ਰਹਿਣ ਵਾਲੀਆਂ ਦੋ ਔਰਤਾਂ ਦੇ ਆਧਾਰ ਕਾਰਡ ਦਾ ਇਕੋ ਨੰਬਰ ਪਾ ਦਿੱਤਾ ਹੈ, ਜਿਸ ਤੋਂ ਕਿ ਸੁਮਨ ਨਾਮ ਦੀ ਔਰਤ ਦਾ ਨਾਮ ਲਿਖਦਿਆਂ ਹੀ ਸੋਨੀਆ ਨਾਂ ਦੀ ਔਰਤ ਦਾ ਵੇਰਵਾ ਸਾਹਮਣੇ ਖੁਲ੍ਹ ਜਾਂਦਾ ਹੈ। ਆਧਾਰ ਕਾਰਡ ਸਹੀ ਨ ਹੋਣ ਚਲਦਿਆਂ ਦੋਵਾਂ ਔਰਤਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ ਪਰ ਇਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ।
ਉੱਥੇ ਹੀ ਹਰਭਜਨ ਅਤੇ ਉਸ ਦੀ ਪਤਨੀ ਸੁਮਨ ਨੇ ਦੱਸਿਆ ਕਿ, ਆਧਾਰ ਕਾਰਡ ਬਣਵਾਏ ਤਿੰਨ ਸਾਲ ਹੋ ਚੁੱਕੇ ਹਨ ਪਰ ਆਧਾਰ ਕਾਰਡ ਬਣਉਂਣ ਵਾਲਿਆਂ ਵਲੋਂ ਸੁਮਨ ਅਤੇ ਸੋਨੀਆ ਨਾਮ ਦੀਆਂ ਔਰਤਾਂ ਦਾ ਇਕੋ ਜਿਹਾ ਆਧਾਰ ਕਾਰਡ ਬਣਾਇਆ ਹੋਇਆ ਹੈ, ਜਿਸ ਕਾਰਨ ਸਾਨੂੰ ਦੋਵਾਂ ਔਰਤਾਂ ਨੂੰ ਕਈ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।
ਉੱਥੇ ਹੀ ਜਦੋਂ ਇਸ ਬਾਰੇ ਐਸ.ਡੀ.ਐਮ. ਗੁਰੂਹਰਸਹਾਏ ਕੁਲਦੀਪ ਬਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ, ਮੇਰੇ ਧਿਆਨ ਵਿੱਚ ਇਹ ਮਾਮਲਾ ਹੈ। ਇਨ੍ਹਾਂ ਔਰਤਾਂ ਦੇ ਆਧਾਰ ਕਾਰਡ ਵਿੱਚ ਛੇਤੀ ਹੀ ਤਬਦੀਲੀ ਕਰਾਈ ਜਾਵੇਗੀ।


