ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਜੈ ਦੇਵਗਨ, ਸੈਫ ਅਲੀ ਖਾਨ ਅਤੇ ਕਾਜੋਲ ਸਟਾਰਰ ਪੀਰੀਅਡ ਡਰਾਮਾ ਫਿਲਮ ਤਾਨਾਜੀ: ਦਿ ਅਨਸੰਗ ਵਾਰੀਅਰ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਤਾਨਾਜੀ ਮਲੁਸਰੇ ਦੀ ਜੀਵਣੀ ‘ਤੇ ਆਧਾਰਿਤ ਇਹ ਫਿਲਮ ਅਜੈ ਦੇਵਗਨ ਦੇ ਬਾਲੀਵੁੱਡ ਕਰੀਅਰ ਦੀ 100 ਵੀਂ ਫਿਲਮ ਹੈ। ਫਿਲਮ ਦਾ ਟ੍ਰੇਲਰ ਬਹੁਤ ਹੀ ਜ਼ਬਰਦਸਤ ਹੈ ਅਤੇ ਸੋਸ਼ਲ ਮੀਡੀਆ ਉੱਤੇ ਤਾਨਾਜੀ ਦੇ ਟ੍ਰੇਲਰ ਦੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ।
ਕਿ ਹੈ ਟ੍ਰੇਲਰ ‘ਚ
ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ, ਕਿਵੇਂ ਮੁਗ਼ਲ ਕੌਂਢਾਣਾ ਨੂੰ ਫਤਿਹ ਕਰਨਾ ਚਾਹੁੰਦੇ ਹਨ। ਇਸ ਫਿਲਮ ਵਿੱਚ ਮਰਾਠਾ ਕੌਂਢਾਣਾ ਇੱਕ ਵਾਰ ਫਿਰ ਤੋਂ ਭਗਵਾਂ ਰੰਗ ਲਹਿਰਾਉਣ ਲਈ ਵਿਰੋਧ ਕਰ ਰਹੇ ਹਨ। ਛਤਰਪਤੀ ਸ਼ਿਵਾਜੀ ਮਹਾਰਾਜ ਇਸ ਲੜਾਈ ਨੂੰ ਸੂਬੇਦਾਰ ਤਾਨਾਜੀ ਮਾਲੂਸਰੇ ਨੂੰ ਸੌਂਪਣ ਦਾ ਕੰਮ ਦਿੰਦੇ ਹਨ। ਮਰਾਠਾ-ਮੁਗਲਾਂ ਦੀ ਕੌਂਢਾਣਾ ਨੂੰ ਫਤਿਹ ਕਰਨ ਦੀ ਇਸ ਲੜਾਈ ਨੂੰ ਦੇਖਣਾ ਮਜ਼ੇਦਾਰ ਹੋਏਗਾ ਕਿ ਕਿਵੇਂ ਤਾਨਾ ਜੀ ਸਰਜੀਕਲ ਸਟਰਾਈਕ ਦੁਆਰਾ ਮੁਗਲ ਸਾਮਰਾਜ ਨੂੰ ਹਿਲਾਉਂਦੇ ਹਨ।
ਕਿਵੇਂ ਦਾ ਹੈ ਟ੍ਰੇਲਰ
ਅਜੈ ਦੇਵਗਨ ਦੀ ਫਿਲਮ ਦੇ ਟ੍ਰੇਲਰ ਤੋਂ ਬੇਹੱਦ ਉਮੀਦਾਂ ਸੀ ਪਰ ਟ੍ਰੇਲਰ ‘ਚ ਐਕਟਿੰਗ ਦੀ ਕਮੀ ਸਾਫ਼ ਨਜ਼ਰ ਆ ਰਹੀ ਹੈ। ਟ੍ਰੇਲਰ ਵਿੱਚ ਫਿਲਮ ਦੀ ਕਹਾਣੀ ਦਾ ਖੁਲਾਸਾ ਨਹੀਂ ਹੋਇਆ ਹੈ। ਸਟਾਰਸ ਦਾ ਲੁੱਕ, ਐਕਸ਼ਨ-ਫਾਈਟ ਦ੍ਰਿਸ਼, ਬੈਕਗ੍ਰਾਉਂਡ ਸਕੋਰ ਵਧੀਆ ਹੈ। ਸਭ ਤੋਂ ਵੱਡੀ ਨਿਰਾਸ਼ਾ ਅਜੈ ਦੇਵਗਨ ਨੂੰ ਦੇਖ ਕੇ ਹੋਈ ਹੈ। ਟ੍ਰੇਲਰ ਵਿੱਚ ਅਜੈ ਤਾਨਾਜੀ ਦੀ ਭੂਮਿਕਾ ਵਿੱਚ ਫਿੱਟ ਨਹੀਂ ਹੋ ਪਾਏ ਹਨ। ਉਨ੍ਹਾਂ ਨੂੰ ਦੇਖ ਕੇ ਸਿੰਘਮ ਦਾ ਭਾਲੇਰਾਓ ਸਿੰਘਮ ਯਾਦ ਆਉਂਦਾ ਹੈ ਪਰ ਸੈਫ ਅਲੀ ਖਾਨ ਦੀ ਐਕਟਿੰਗ ਨੇ ਹੈਰਾਨ ਕਰ ਦਿੱਤਾ ਹੈ। ਟ੍ਰੇਲਰ ਵਿੱਚ, ਸੈਫ ਸਕ੍ਰੀਨ ਤੇ ਜਿੰਨੀ ਵਾਰ ਆਉਂਦੇ ਹਨ ਛਾ ਜਾਂਦੇ ਹੈ। ਉਦੈ ਭਾਨ ਦੀ ਭੂਮਿਕਾ ਵਿੱਚ ਸੈਫ ਦਾ ਰੋਲ ਰੋਂਗਟੇ ਖੜ੍ਹਾ ਕਰਦਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੈਫ ਅਜੈ ‘ਤੇ ਭਾਰੀ ਪਏ ਹਨ। ਟ੍ਰੇਲਰ ‘ਚ ਕਾਜੋਲ ਵੀ ਦਿਖਾਈ ਦਿੱਤੀ ਹੈ। ਕਾਜੋਲ ਮਰਾਠੀ ਲੁੱਕ ਵਿੱਚ ਬੇਹੱਦ ਪ੍ਰਭਾਵਸ਼ਾਲੀ ਲੱਗ ਰਹੀ ਹੈ।
ਇੱਕ ਵਾਰ ਫਿਰ ਨਾਲ ਦਿਖਣਗੇ ਅਜੈ – ਕਾਜੋਲ
ਤਾਨਾਜੀ ਫਿਲ਼ਮ ਦਾ ਨਿਰਦੇਸ਼ਨ ਓਮ ਰਾਉਤ ਨੇ ਕੀਤਾ ਹੈ। ਫਿਲਮ ਵਿਚ ਸੈਫ ਅਲੀ ਖਾਨ- ਉਦੈ ਭਾਨ ਅਤੇ ਸ਼ਰਦ ਕੇਲਕਰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਤਾਨਾਜੀ ਵਿੱਚ ਕਾਜੋਲ ਮਹਿਮਾਨ ਵਜੋਂ ਨਜ਼ਰ ਆਈ। ਉਹ ਤਾਨਿਤ ਦੀ ਪਤਨੀ ਸਾਵਿਤਰੀਬਾਈ ਮਾਲੁਸਰੇ ਦਾ ਕਿਰਦਾਰ ਨਿਭਾ ਰਹੀ ਹੈ। ਲੰਬੇ ਸਮੇਂ ਬਾਅਦ ਪ੍ਰਸ਼ੰਸਕ ਕਾਜੋਲ-ਅਜੈ ਨੂੰ ਸਿਲਵਰ ਸਕ੍ਰੀਨ ‘ਤੇ ਦੇਖਣਗੇ। ਤਾਨਾਜੀ 10 ਜਨਵਰੀ 2020 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਤਾਨਾਜੀ ਦੀ ਕਹਾਣੀ 17ਵੀਂ ਸਦੀ ਮਰਾਠਾ ਯੁੱਧ ‘ਤੇ ਅਧਾਰਿਤ ਹੈ।
ਕੌਣ ਹਨ ਤਾਨਾਜੀ ਮਾਲੁਸਰੇ
ਤਾਨਾਜੀ ਮਲੁਸਾਰੇ ਇਕ ਬਹਾਦਰ ਮਰਾਠਾ ਯੋਧਾ ਸੀ। ਉਹ ਮਰਾਠਾ ਸਾਮਰਾਜ ਦੇ ਬਾਨੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਫੌਜ ਦਾ ਨੇਤਾ ਸੀ। ਤਾਨਾਜੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਕਈ ਯੁੱਧ ਲੜੇ ਸਨ। ਤਾਨਾਜੀ ਆਪਣੇ ਬਹਾਦਰੀ ਅਤੇ ਬਹਾਦਰ ਇਰਾਦਿਆਂ ਲਈ ਜਾਣੇ ਜਾਂਦੇ ਸਨ ਤੇ ਹੈਂ। ਤਾਨਾਜੀ ਨੂੰ 1670 ਦੇ ਸਿਨਹਾਗੜ੍ਹ ਯੁੱਧ ਵਿੱਚ ਪਾਏ ਯੋਗਦਾਨ ਲਈ ਯਾਦ ਕੀਤਾ ਜਾਂਦਾ ਹੈ।


