ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਸਥਾਨ ਦੇ ਬੀਕਾਨੇਰ ’ਚ ਤੜਕਸਾਰ ਹੀ ਭਿਆਨਕ ਹਾਦਸਾ ਵਾਪਰਿਆ। ਜਿਸ ਕਾਰਨ ਇਸ ਭਿਆਨਕ ਹਾਦਸੇ ’ਚ ਮੌਕੇ ਤੇ ਹੀ 10 ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਮਿਲੀ ਜਾਣਕਾਰੀ ਦੇ ਅਨੁਸਾਰ ਸ਼੍ਰੀ ਡੂੰਗਰਗੜ੍ਹ ਨੇੜੇ ਨੇਸ਼ਨਲ ਹਾਈਵੇਅ 11 ਤੇ ਬੱਸ ਅਤੇ ਟਰੱਕ ਦੀ ਆਪਸ ’ਚ ਟੱਕਰ ਹੋ ਗਈ ਜਿਸ ਕਾਰਨ ਮੌਕੇ ਤੇ ਹੀ 10 ਲੋਕਾਂ ਦੀ ਮੌਤ ਹੋ ਗਈ ਜਦਕਿ 20 ਤੋਂ 25 ਲੋਕ ਗੰਭੀਰ ਜਖਮੀ ਹੋ ਗਏ।
ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਬੱਸ ਟੂਰਿਸ ਬੱਸ ਸੀ ਪਰ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਬੱਸ ਰਾਜਸਥਾਨ ਟਰਾਂਸਪੋਰਟ ਨਿਗਮ ਦੀ ਸੀ ਜਾਂ ਫਿਰ ਪ੍ਰਾਈਵੇਟ ਪਰ ਇਸ ਹਾਦਸੇ ਦੇ ਕਾਰਨ ਲੋਕਾਂ ਦੀ ਰੂਹ ਕੰਬ ਗਈ।
ਕਾਬਿਲੇਗੌਰ ਹੈ ਕਿ ਇਹ ਹਾਦਸਾ ਇਹਨਾਂ ਜਿਆਦਾ ਦਿਲ ਕੰਬਾਉ ਸੀ ਕਿ ਟੱਕਰ ’ਚ ਟਰੱਕ ਪਲਟ ਗਿਆ ਜਦਕਿ ਬੱਸ ਦਾ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ।




