ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਅਤੇ ਬੰਗਲਾ ਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਵੀਰਵਾਰ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਆਈ ਮੈਦਾਨ ‘ਚ ਬੰਗਲਾ ਦੇਸ਼ ਦੀ ਟੀਮ 150 ਦੌੜਾਂ ਨਾਲ ਢੇਰ ਹੋ ਗਈ। ਉਸਦੇ ਜੁਆਬ ‘ਚ ਭਾਰਤੀ ਟੀਮ ਨੇ 1 ਵਿਕਟ ਗੁਆਉਣ ਤੋਂ ਬਾਅਦ 28 ਦੌੜਾਂ ਬਣਾਈਆਂ ਹਨ। ਮਯੰਕ ਅਗਰਵਾਲ (13 ਦੌੜਾਂ) ਅਤੇ ਚੇਤੇਸ਼ਵਰ ਪੁਜਾਰਾ (9 ਦੌੜਾਂ) ਕ੍ਰੀਜ਼ ‘ਤੇ ਹਨ। ਰੋਹਿਤ ਸ਼ਰਮਾ 6 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ । ਅਬੂ ਜਾਇਦ ਨੇ ਉਸ ਨੂੰ ਵਿਕਟਕੀਪਰ ਲਿਟਨ ਦਾਸ ਦੇ ਹੱਥੋਂ ਕੈਚ ਆਉਟ ਕਰਾ ਦਿੱਤਾ ਹੈ।
ਭਾਰਤ ਨੇ ਬੰਗਲਾਦੇਸ਼ ਨੂੰ 150 ਦੌੜਾਂ ‘ਤੇ ਕੀਤਾ ਢੇਰ
ਭਾਰਤੀ ਗੇਂਦਬਾਜ਼ਾਂ ਨੇ ਬੰਗਲਾਦੇਸ਼ ਦੀ ਪਹਿਲੀ ਪਾਰੀ ਨੂੰ 150 ਦੌੜਾਂ ‘ਤੇ ਢੇਰ ਕਰ ਦਿੱਤਾ ਹੈ । ਮੁਸ਼ਫਿਕੁਰ ਰਹੀਮ ਨੇ ਬੰਗਲਾਦੇਸ਼ ਲਈ ਸਭ ਤੋਂ ਵੱਧ 43 ਦੌੜਾਂ ਬਣਾਈਆਂ ਹਨ। ਉਸ ਤੋਂ ਇਲਾਵਾ ਕਪਤਾਨ ਮੋਮਿਨੂਲ ਹੱਕ ਨੇ 37, ਲਿੰਟਨ ਦਾਸ ਨੇ 21 ਅਤੇ ਮੁਹੰਮਦ ਮਿਥੁਨ ਨੇ 13 ਦੌੜਾਂ ਦਾ ਯੋਗਦਾਨ ਪਾਇਆ ਹੈ। ਮਹਿਮਾਨ ਟੀਮ ਦਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ ਹੈ। ਭਾਰਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਏ ਹਨ। ਉਨ੍ਹਾਂ ਤੋਂ ਇਲਾਵਾ ਇਸ਼ਾਂਤ ਸ਼ਰਮਾ, ਉਮੇਸ਼ ਯਾਦਵ ਅਤੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਦੋ-ਦੋ ਵਿਕਟਾਂ ਲਈਆਂ। ਇਸ ਨਾਲ ਹੀ ਅਸ਼ਵਿਨ ਨੇ ਟੈਸਟ ਕ੍ਰਿਕਟ ਵਿੱਚ ਆਪਣੇ 250 ਵਿਕਟਾਂ ਪੂਰੇ ਕਰ ਲਏ ਹਨ।
A brilliant outing for #TeamIndia bowlers in the 1st innings.@y_umesh picks up the final wicket as Bangladesh are bowled out for 150.
We will be back shortly. Stay tuned #INDvBAN pic.twitter.com/RrmpxG2B37
— BCCI (@BCCI) November 14, 2019
ਉਮੇਸ਼ ਯਾਦਵ ਅਤੇ ਇਸ਼ਾਂਤ ਸ਼ਰਮਾ ਦੀ ਜੋੜੀ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਬੰਗਲਾਦੇਸ਼ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਕੁੱਲ 12 ਦੌੜਾਂ ‘ਤੇ ਆਉਟ ਕਰ ਦਿੱਤਾ। ਉਮੇਸ਼ ਯਾਦਵ ਨੇ ਬੰਗਲਾਦੇਸ਼ ਨੂੰ ਪਹਿਲਾ ਝਟਕਾ ਇਮਰੂਲ ਕਾਏਸ ਨੂੰ ਅਜਿੰਕਿਆ ਰਹਾਣੇ ਦੇ ਹੱਥੋਂ ਕੈਚ ਦੇ ਕੇ ਦਿੱਤਾ, ਜਿਸ ਨਾਲ ਹੀ ਇਮਰੂਲ ਕਾਏਸ 6 ਦੌੜਾਂ ਬਣਾ ਕੇ ਆਉਟ ਹੋਏ। ਇਸ ਤੋਂ ਬਾਅਦ ਇਸ਼ਾਂਤ ਸ਼ਰਮਾ ਨੇ ਸ਼ਾਦਮਾਨ ਇਸਲਾਮ ਨੂੰ ਵਿਕਟ ਦੇ ਪਿੱਛੇ ਰਿਧੀਮਾਨ ਸਾਹਾ ਦੇ ਹੱਥੋਂ ਕੈਚ ਦੇ ਦਿੱਤਾ। ਇਸ ਨਾਲ ਹੀ ਬੰਗਲਾਦੇਸ਼ ਦਾ ਸਕੋਰ 12 ਦੌੜਾਂ ਤੇ 2 ਵਿਕਟ ਰਿਹਾ।
ਸ਼ਾਦਮਾਨ ਇਸਲਾਮ ਵੀ 6 ਦੌੜਾਂ ਬਣਾ ਕੇ ਆਉਟ ਹੋਏ। 31 ਦੌੜਾਂ ਦੇ ਸਕੋਰ ‘ਤੇ ਮੁਹੰਮਦ ਸ਼ਮੀ ਨੇ ਬੰਗਲਾਦੇਸ਼ ਨੂੰ ਤੀਜਾ ਵੱਡਾ ਝਟਕਾ ਦਿੱਤਾ। ਸ਼ਮੀ ਨੇ ਮੁਹੰਮਦ ਮਿਥੁਨ ਨੂੰ ਐਲਬੀਡਬਲਯੂ ਆਉਟ ਕੀਤਾ। ਉੱਥੇ ਹੀ ਮੁਹੰਮਦ ਮਿਥੁਨ ਨੇ 13 ਦੌੜਾਂ ਬਣਾਈਆਂ। ਇਸ ਪਾਰੀ ਵਿੱਚ, ਟੀਮ ਦੀ ਫਿਲਡਿੰਗ ਸੁਸਤ ਲੱਗੀਆਂ। ਅਜਿੰਕਿਆ ਰਹਾਣੇ ਨੇ ਦੋ, ਜਦਕਿ ਕਪਤਾਨ ਕੋਹਲੀ ਨੇ ਇੱਕ ਕੈਚ ਫੜਿਆ ਹੈ।
ਅਸ਼ਵਿਨ ਨੇ ਮੋਮਿਨਲ ਹੱਕ ਨੂੰ 37 ਅਤੇ ਫਿਰ ਮਹਿਮੂਦੁੱਲਾ ਨੂੰ 10 ਦੌੜਾਂ ‘ਤੇ ਬੋਲਡ ਕੀਤਾ। ਇਸਦੇ ਨਾਲ ਹੀ ਅਸ਼ਵਿਨ ਨੇ ਮੈਦਾਨ ਵਿੱਚ ਸਭ ਤੋਂ ਤੇਜ਼ 250 ਵਿਕਟਾਂ ਲੈਣ ਦੇ ਮਾਮਲੇ ਵਿੱਚ ਸ਼੍ਰੀਲੰਕਾ ਦੇ ਮੁਤਿਆਹ ਮੁਰਲੀਧਰਨ ਦੀ ਬਰਾਬਰੀ ਕੀਤੀ। ਦੋਵਾਂ ਸਪਿਨਰਾਂ ਨੇ 42 ਟੈਸਟ ਮੈਚਾਂ ਵਿੱਚ ਇਹ ਕਾਰਨਾਮਾ ਕੀਤਾ ਹੈ। ਅਸ਼ਵਿਨ ਨੇ ਇਸ ਮਾਮਲੇ ਵਿਚ ਭਾਰਤ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ (41 ਟੈਸਟ) ਨੂੰ ਵੀ ਪਿੱਛੇ ਛੱਡ ਦਿੱਤਾ ਹੈ।
250 Test wickets at home for @ashwinravi99. He becomes the third Indian bowler to do so after @anilkumble1074 & @harbhajan_singh. pic.twitter.com/x1Q6fTonsi
— BCCI (@BCCI) November 14, 2019
ਸ਼ਮੀ ਨੇ ਮੁਸ਼ਫਿਕੁਰ ਰਹੀਮ ਨੂੰ 43 ਦੌੜਾਂ ਤੋਂ ਆਉਟ ਕੀਤਾ ਅਤੇ ਫਿਰ ਅਗਲੀ ਗੇਂਦ ‘ਤੇ ਮਹਿਦੀ ਹਸਨ ਮਿਰਾਜ ਨੂੰ ਆਉਟ ਕੀਤਾ। ਇਹ ਦੋਵੇਂ ਵਿਕਟ 140 ਦੇ ਕੁੱਲ ਸਕੋਰ ‘ਤੇ ਡਿੱਗੇ। ਰਹੀਮ ਨੇ 105 ਗੇਂਦਾਂ ਦਾ ਸਾਹਮਣਾਂ ਕਰਦਿਆਂ ਚਾਰ ਚੌਕਿਆਂ ਸਮੇਤ ਇੱਕ ਛੱਕਾ ਲਗਾਇਆ। ਬੰਗਲਾਦੇਸ਼ ਦੀਆਂ ਆਖਰੀ 5 ਵਿਕਟ 10 ਦੌੜਾਂ ਦੇ ਅੰਦਰ ਡਿੱਗੇ, ਜਦੋਂ ਕਿ ਉਨ੍ਹਾਂ ਦੇ 6 ਬੱਲੇਬਾਜ਼ ਵੀ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ।
ਬੰਗਲਾਦੇਸ਼ ਨੇ ਜਿੱਤਿਆ ਟਾਸ
ਬੰਗਲਾਦੇਸ਼ ਦੇ ਕਪਤਾਨ ਮੋਮਿਨੂਲ ਹੱਕ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਗੇਂਦਬਾਜ਼ੀ ਭਾਰਤ ਨੂੰ ਸੌਂਪੀ। ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਟੀਮ ਇੰਡੀਆ ਵਿੱਚ ਵਾਪਸ ਪਰਤੇ ਹਨ। ਵਿਰਾਟ ਨੇ ਕਿਹਾ ਕਿ ਇੰਦੌਰ ਦੀ ਪਿੱਚ ‘ਤੇ ਘਾਹ ਚੰਗਾ ਹੈ, ਇਸ ਲਈ ਤਿੰਨ ਤੇਜ਼ ਗੇਂਦਬਾਜ਼ਾਂ ਨੂੰ ਪਲੇਇੰਗ ਇਲੈਵਨ ‘ਚ ਮੌਕਾ ਦਿੱਤਾ ਗਿਆ ਹੈ। ਸ਼ਾਕਿਬ ਅਲ ਹਸਨ ਮੈਚ ਫਿਕਸਿੰਗ ਵਿਚ ਫਸੇ ਰਹਿਣ ਕਾਰਨ ਕਪਤਾਨੀ ਦਾ ਮੌਕਾ ਮੋਮਿਨੂਲ ਨੂੰ ਮਿਲਿਆ ਹੈ।
ਬੰਗਲਾਦੇਸ਼ ਦੇ ਕਪਤਾਨ ਮੋਮਿਨੂਲ ਨੇ ਕਿਹਾ, ‘ਪਿੱਚ ਸਖਤ ਹੈ ਇਸ ਲਈ ਅਸੀਂ ਪਹਿਲਾਂ ਬੱਲੇਬਾਜ਼ੀ ਦੀ ਚੋਣ ਕੀਤੀ। ਇਹ ਚੌਥੀ ਪਾਰੀ ਵਿਚ ਵੀ ਟੁੱਟ ਵੀ ਸਕਦੀ ਹੈ। ਉਨ੍ਹਾਂ ਕਿਹਾ ਕਿ, ਬੰਗਲਾਦੇਸ਼ ਦੀ ਕਪਤਾਨੀ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ, ਬਹੁਤ ਘੱਟ ਲੋਕਾਂ ਨੂੰ ਇਹ ਮੌਕਾ ਮਿਲਦਾ ਹੈ। ਬੰਗਲਾਦੇਸ਼ ਨੇ ਅੰਤਿਮ -11 ਤੋਂ ਇੱਕ ਤਬਦੀਲੀ ਕੀਤੀ ਹੈ……..
1st Test: Bangladesh win the toss & will bat first #INDvBAN@Paytm pic.twitter.com/evS5ASGTHs
— BCCI (@BCCI) November 14, 2019

