ਕੈਨੇਡਾ ਦੇ ਬਰੈਂਪਟਨ ‘ਚ ਬਾਬਾ ਨਾਨਕ ਦੇ ਨਾਂ ਤੇ ਰੋਡ ਨੂੰ ਹਾਸਿਲ ਹੋਇਆ ਇਹ ਮੁਕਾਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇਸ਼ਾਂ ਚ ਹੀ ਨਹੀਂ ਸਗੋਂ ਵਿਦੇਸ਼ਾਂ ਚ ਵੀ ਦੇਖਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇਸ਼ਾਂ ਚ ਹੀ ਨਹੀਂ ਸਗੋਂ ਵਿਦੇਸ਼ਾਂ ਚ ਵੀ ਦੇਖਣ ਨੂੰ ਮਿਲੀ। ਵਿਦੇਸ਼ਾਂ ਚ ਵੀ ਨਗਰ ਕੀਰਤਨ ਕੱਢਿਆ ਗਿਆ ਤੇ ਬਾਬਾ ਨਾਨਕ ਦੁਆਰਾ ਦਿਖਾਏ ਰਾਹਾਂ ਤੇ ਚੱਲਣ ਦਾ ਉਦੇਸ਼ ਦਿੱਤਾ ਗਿਆ। ਨਾਲ ਹੀ ਕਈ ਥਾਂ ਇਸ ਤਰ੍ਹਾਂ ਦੇ ਵੀ ਹਨ ਜਿਹਨਾਂ ਨੂੰ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਚ ਬਾਬਾ ਨਾਨਕ ਦੇ ਨਾਲ ਸਜਾਇਆ ਗਿਆ ਹੈ।

map

ਦਸ ਦਈਏ ਕਿ ਕੈਨੇਡਾ ਦੇ ਸ਼ਹਿਰ ਬਰੈੰਪਟਨ ਚ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਰੋਡ ਦਾ ਨਾਂ ਰੱਖਿਆ ਗਿਆ ਸੀ ਉਹ ਰੋਡ ਹੁਣ ਗੁਗਲ ਮੈਪ ਤੇ ਵੀ ਦਿੱਖਣ ਲੱਗੀ ਹੈ। ਕੈਨੇਡਾ ਸਰਕਾਰ ਵੱਲੋਂ ਕੀਤੀ ਗਿਆ ਹੈ ਕੰਮ ਸ਼ਲਾਘਾਯੋਗ ਹੈ ਨਾਲ ਹੀ ਸਿੱਖ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ। ਕਾਬਿਲੇਗੌਰ ਹੈ ਕਿ ਕੈਨੇਡਾ ਚ ਇਹ ਪਹਿਲੀ ਸੜ੍ਹਕ ਹੈ ਜਿਸ ਦਾ ਨਾਂ ਬਾਬਾ ਨਾਨਕ ਦੇ ਨਾਮ ਤੇ ਰੱਖਿਆ ਗਿਆ ਹੈ। ਨਾਲ ਹੀ ਬਾਬਾ ਨਾਨਕ ਦੇ ਰੰਗ ’ਚ ਨਾਨਕ ਨਾਮ ਲੇਵਾ ਸੰਗਤਾਂ ਰੰਗੀਆਂ ਹੋਈਆਂ ਹਨ।

Leave a Reply

Your email address will not be published. Required fields are marked *