550ਵੇਂ ਪ੍ਰਕਾਸ਼ ਪੁਰਬ: ਪਹਿਲੇ ਜੱਥੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਜਾਣਗੇ ਸੰਨੀ ਦਿਓਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਈਐਸਆਈ ਅਤੇ ਪਾਕਿਸਤਾਨ ਨੂੰ ਲੈ ਕੇ ਜਤਾਈ ਚਿੰਤਾ ‘ਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਈਐਸਆਈ ਅਤੇ ਪਾਕਿਸਤਾਨ ਨੂੰ ਲੈ ਕੇ ਜਤਾਈ ਚਿੰਤਾ ‘ਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਆਖਿਆ ਕਿ ਇੰਟੇਲਿਜੇਂਸ ਨੂੰ ਇਸ ਬਾਰੇ ਬਿਹਤਰ ਪਤਾ ਹੋਵੇਗਾ।

ਸੰਨੀ ਦਿਓਲ ਨੇ ਕਿਹਾ ਕਿ, ਉਹ ਕਰਤਾਰਪੁਰ ਲਾਂਘੇ ਦੇ ਜਰੀਏ ਪਹਿਲੇ ਜੱਥੇ ਨਾਲ ਗੁਰੂਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ। ਗੁਰਦਾਸਪੁਰ ਅਤੇ ਬਟਾਲਾ ਦੇ ਸਿਵਲ ਹਸਪਤਾਲਾਂ ਲਈ ਵੀ ਸੰਨੀ ਦਿਓਲ ਆਪਣੇ ਐਮ ਪੀ ਫੰਡ ਵਿਚੋਂ ਅਡਵਾਂਸ ਲਾਈਫ ਸਪੋਰਟਿੰਗ ਐਂਬੂਲੈਂਸਾਂ ਪ੍ਰਦਾਨ ਕਰਨ ਲਈ ਸਿਵਲ ਹਸਪਤਾਲ ਪਹੁੰਚੇ ਸਨ।

ਇਸ ਮੌਕੇ ਸਨੀ ਦਿਓਲ ਦਾ ਕਹਿਣਾ ਹੈ ਕਿ, ਉਹ ਦਿਲੋਂ  ਚਾਹੁੰਦੇ ਹਨ ਕਿ, ਇੱਥੇ ਦੀਆਂ ਸਾਰੀਆਂ ਕਮਿਆਂ ਉਹ ਪੂਰੀ ਕਰਨ। ਉਹ ਜਦੋਂ ਪਿਛਲੀ ਵਾਰ ਇਨ੍ਹਾਂ ਹਸਪਤਾਲਾਂ ਦੇ ਦੌਰੇ ਤੇ ਆਏ ਸਨ ਤਾਂ ਉਨ੍ਹਾਂ ਦੇਖਿਆ ਸੀ ਕਿ, ਮਰੀਜਾਂ ਨੂੰ ਇੱਥੇ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਹਸਪਤਾਲ ਦੀ ਮੁਢਲੀ ਲੋੜ ਐਮਬੂਲੈਂਸ ਸੀ, ਜਿਸ ਨੂੰ ਮੁਹਈਆ ਕਰਾ ਸਨੀ ਦਿਓਲ ਨੇ ਇੱਥੋਂ ਸ਼ੁਰੂਆਤ ਕਰ ਦਿੱਤੀ ਹੈ।  ਪਠਾਨਕੋਟ ਸਿਵਲ ਹਸਪਤਾਲ ਸਮੇਤ ਤਿੰਨ ਐਂਬੂਲੈਂਸਾਂ ਦਿੱਤੀਆਂ ਗਈਆਂ ਹਨ। 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਦੋ ਪੜਾਅ ਰੱਖਣ ਦੇ ਸਵਾਲ ‘ਤੇ ਸੰਨੀ ਦਿਓਲ ਨੇ ਕਿਹਾ ਕਿ ਰੂਹ, ਦਿਲ ਕਹਿ ਰਿਹਾ ਹੈ ਕਿ ਸਭ ਚੰਗਾ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਸਟੇਜ ਭਾਵੇਂ ਦਸ ਹੋਣ ਜਾਂ ਦੋ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਸਿਰਫ ਸਤਿਕਾਰ ਠੀਕ ਹੋਣਾ ਚਾਹੀਦਾ ਹੈ।  ਸੰਸਦ ਦੇ ਪੀਏ ਨਿਰੰਜਨ ਵਿਦਿਆਸਾਗਰ ਨੇ ਦੱਸਿਆ ਕਿ, ਸੰਨੀ ਦਿਓਲ ਸ਼ੁੱਕਰਵਾਰ ਨੂੰ ਮਰਹੂਮ ਕਮਲ ਸ਼ਰਮਾ ਦੇ ਪਰਿਵਾਰ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਜਾਣਗੇ ਅਤੇ ਸ਼ਨੀਵਾਰ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਦਰਬਾਰ ਸਾਹਿਬ ਦਾ ਦਿਦਾਰ ਕਰਨ ਲਈ ਜਾਣਗੇ।

 

 

Leave a Reply

Your email address will not be published. Required fields are marked *