ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਮੰਨਦਿਆਂ ਕਈ ਕਿਸਾਨਾਂ ‘ਤੇ ਪਰਾਲੀ ਜਲਾਉਣ ਦਾ ਮਾਮਲਾ ਦਰਜ….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸਾਰੇ ਪੰਜਾਬ ਵਿਚ ਪਰਾਲੀ ਨੂੰ ਅੱਗ ਲਗਾਉਣ ਕਾਰਨ ਜਿੱਥੇ ਇਕ ਪਾਸੇ ਸਾਰਾ ਵਾਤਾਵਰਣ ਦੂਸ਼ਿਤ ਹੋ  ਰਿਹਾ ਹੈ। ਉੱਥੇ ਹੀ ਦੂਜੇ ਪਾਸੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸਾਰੇ ਪੰਜਾਬ ਵਿਚ ਪਰਾਲੀ ਨੂੰ ਅੱਗ ਲਗਾਉਣ ਕਾਰਨ ਜਿੱਥੇ ਇਕ ਪਾਸੇ ਸਾਰਾ ਵਾਤਾਵਰਣ ਦੂਸ਼ਿਤ ਹੋ  ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ‘ਤੇ ਕਾਨੂੰਨੀ ਕਾਰਵਾਹੀ ਕੀਤੀ ਜਾ ਰਹੀ ਹੈ।

ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਮੰਨਦਿਆਂ ਮੰਗਲਵਾਰ ਮੁਕਤਸਰ ਜਿਲ੍ਹਾਂ ਪ੍ਰਸ਼ਾਸਨ ਵਲੋਂ ਪੁਲਿਸ ਮੁਲਾਜਮਾਂ ਨੂੰ ਨਾਲ ਲੈਕੇ ਵੱਖ- ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਇਸ ਦੌਰੇ ਦੌਰਾਨ 8 ਤੋਂ 10 ਕਿਸਾਨਾਂ ‘ਤੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਦਰਜ਼ ਕੀਤੇ ਗਏ। ਦੱਸ ਦਈਏ ਇੱਕ ਕਿਸਾਨ ਨੂੰ ਮੌਕੇ ‘ਤੈ  ਹੀ ਪਰਾਲੀ ਫੂਕਣ ਦੇ ਇਲਜ਼ਾਮ ‘ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਪ੍ਰਸ਼ਾਸਨ ਦੀ ਸਖ਼ਤੀ ਦਾ ਵਿਰੋਧ ਕਰਦਿਆਂ ਕੁਝ ਪਰੇਸ਼ਾਨ ਕਿਸਾਨਾਂ ਵਲੋਂ ਕਿਸਾਨ ਜਥੇਬੰਦੀ ਬੀਕੇਯੂ ਸਿਧੁਪੁਰ ਵਲੋਂ ਥਾਣਾ ਸਦਰ ਦੇ ਅੱਗੇ ਮੰਗਲਵਾਰ ਸ਼ਾਮ ਧਰਨਾ ਪ੍ਰਦਰਸ਼ਨ ਕੀਤਾ ਤੇ ਇਸ ਦੌਰਾਨ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਨੂੰ ਥਾਣੇ ਤੋ ਅੰਦਰ ਜਾਂ ਬਾਹਰ ਨਹੀਂ ਆਉਣ ਦਿੱਤਾ।

 

 

ਇਹ ਸਾਰਾ ਮਾਮਲਾ ਮੁਕਤਸਰ ਦੇ ਨਾਲ ਲੱਗਦੇ ਪਿੰਡ ਬੁੜਾ ਗੁਜਰ ਦਾ ਹੈ, ਜਿੱਥੇ ਕਿਸਾਨ ਵਲੋਂ ਝੋਨੇ ਦੀ ਪਾਰਲੀ ਨੂੰ ਅੱਗ ਵਜੋਂ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨੇ ਕਿਸਾਨ ਨੂੰ ਆਪਣੀ ਹਿਰਾਸਤ ਵਿੱਚ ਲੈ ਮਾਮਲਾ ਦਰਜ ਕੀਤਾ ਹੈ। ਇਸ ਗੱਲ ਦਾ ਪਤਾ ਲੱਗਦੀਆਂ ਹੀ ਕਿਸਾਨ ਜਥੇਬੰਦੀ ਬੀਕੇਯੂ ਸਿੱਧੂਪੁਰ ਵਲੋਂ ਥਾਣਾ ਸਦਰ ਦੇ ਮੇਨ ਗੇਟ ਅੱਗੇ ਧਰਨਾ ਪ੍ਰਦਰ੍ਸ਼ਨ ਕੀਤਾ ਗਿਆ।

ਕਰੀਬ 2 ਘੰਟੇ ਤੱਕ ਚੱਲਣ ਵਾਲਾ ਕਿਸਾਨਾਂ ਦੇ ਇਸ ਧਰਨੇ ਉੱਤੇ ਪੁਲਿਸ ਨੇ ਕਿਸਾਨ ‘ਤੇ ਮਾਮਲਾ ਦਰਜ਼ ਕਰ ਉਨ੍ਹਾਂ ਨੂੰ ਜਮਾਨਤ ਤੇ ਰਿਹਾ ਕਰ ਦਿੱਤਾ ਪਰ ਕਿਸਾਨਾਂ ਵਲੋਂ ਲਾਇਆ ਇਹ ਧਰਨਾ ਅਗਲੇ ਦਿਨੀਂ ਬੁਧਵਾਰ ਸਵੇਰੇ  11 ਵਜੇ ਦੋਬਾਰਾ ਥਾਣਾ ਸਦਰ ਅੱਗੇ ਸ਼ੁਰੂ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *