ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ਚ ਪੀਆਰਟੀਸੀ ਬੱਸਾਂ ਦੀ ਮੁਫਤ ਸੇਵਾ ਸ਼ੁਰੂ ਹੋ ਚੁੱਕੀ ਹੈ। ਦਸ ਦਈਏ ਕਿ ਅੱਜ ਤੋਂ ਪੀਆਰਟੀਸੀ ਦੀਆਂ ਬੱਸਾਂ ਮੁਫਤ ਚ ਸੁਲਤਾਨਪੁਰ ਲੋਧੀ ਚਲਣਗੀਆਂ।
ਮਿਲੀ ਜਾਣਕਾਰੀ ਦੇ ਅਨੁਸਾਰ ਸੰਗਤਾਂ ਨੂੰ ਪੀਆਰਟੀਸੀ ਦੀ ਮੁਫਤ ਸੇਵਾ ਪੂਰੇ ਇਕ ਹਫਤੇ ਤੱਕ ਮਿਲੇਗੀ। ਜਿਸ ਦੇ ਚੱਲਦੇ ਸੰਗਤਾਂ ਮੁਫਤ ਚ ਆ ਜਾ ਸਕਣਗੇ। ਕਾਬਿਲੇਗੌਰ ਹੈ ਕਿ ਪਟਿਆਲਾ ਤੋਂ ਮੋਗਾ ਲਈ ਪੀਆਰਟੀਸੀ ਦੀਆਂ ਬੱਸਾਂ ਸ਼ੁਰੂ ਹੋ ਗਈਆਂ ਹਨ।

