ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ’ਚ ਪੰਜਾਬੀ ਤੜਕਾ ਲੱਗ ਚੁੱਕਿਆ ਹੈ। ਦਸ ਦਈਏ ਕਿ ਪੰਜਾਬੀ ਮਾਡਲ ਹਿਮਾਸ਼ੀ ਖੁਰਾਣਾ ਦੀ ਵੀ ਬਿੱਗ ਬੌਸ ਦੇ ਘਰ ਚ ਐਂਟਰੀ ਹੋ ਚੁੱਕੀ ਹੈ। ਜਿਸ ਤੋਂ ਬਾਅਦ ਸ਼ਹਿਨਾਜ ਗਿੱਲ ਉਸਨੂੰ ਦੇਖ ਕੇ ਕਾਫੀ ਹੈਰਾਨ ਹੋਈ। ਇਸ ਤੋਂ ਬਾਅਦ ਸ਼ਹਿਨਾਜ ਗਿੱਲ ਨੇ ਕਾਫੀ ਹੰਗਾਮਾ ਵੀ ਕੀਤਾ। ਹਿਮਾਸ਼ੀ ਖੁਰਾਣਾ ਦੀ ਐਂਟਰੀ ਤੋਂ ਬਾਅਦ ਜਿੱਥੇ ਸੋਸ਼ਲ ਮੀਡੀਆ ਇਕ ਵਾਰ ਫਿਰ ਤੋਂ ਸ਼ਹਿਨਾਜ ਗਿੱਲ ਤੇ ਹਿਮਾਸ਼ੀ ਖੁਰਾਨਾ ਦੀ ਲੜਾਈ ਨੂੰ ਲੈਕੇ ਭੱਖ ਗਿਆ ਹੈ ਉੱਥੇ ਹੀ ਸ਼ਹਿਨਾਜ ਗਿੱਲ ਆਪਸ ਦੀ ਹੋਈ ਲੜਾਈ ਨੂੰ ਸੁਲਝਾਉਣ ਲਈ ਹਿਮਾਸ਼ੀ ਖੁਰਾਨਾ ਦੇ ਤਰਲੇ ਪਾਉਂਦੀ ਹੋਈ ਨਜਰ ਆਈ ਹੈ।
https://www.instagram.com/p/B4b_X47hZj3/
ਦਸ ਦਈਏ ਕਿ ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਸ਼ਹਿਨਾਜ ਗਿੱਲ ਹਿਮਾਸ਼ੀ ਖੁਰਾਨਾ ਦਾ ਰਸਤਾ ਰੋਕਦੇ ਹੋਏ ਨਜਰ ਆ ਰਹੀ ਹੈ ਤੇ ਨਾਲ ਹੀ ਉਸ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਪਰ ਹਿਮਾਸ਼ੀ ਖੁਰਾਨਾ ਨੇ ਉਸਦੇ ਨਾਲ ਗੱਲ ਕਰਨ ਲਈ ਬਿਲਕੁੱਲ ਵੀ ਤਿਆਰ ਨਹੀਂ ਹੋ ਰਹੀ ਹੈ। ਵੀਡੀਓ ’ਚ ਤੁਸੀ ਦੇਖ ਸਕਦੇ ਹੋ ਕਿ ਹਿਮਾਸ਼ੀ ਖੁਰਾਨਾ ਸ਼ਹਿਨਾਜ ਨੂੰ ਕਹਿ ਰਹੀ ਹੈ ਕਿ ਉਹ ਉਸਦੇ ਨਾਲ ਗੱਲ ਨਹੀਂ ਕਰ ਸਕਦੀ ਕਿਉਂਕਿ ਉਸਦੇ ਮਾਪਿਆਂ ਨੇ ਮਨ੍ਹਾਂ ਕੀਤਾ ਹੈ। ਉਸਨੇ ਉਸਦੇ ਮਾਪਿਆਂ ਤੱਕ ਗੱਲ ਕੀਤੀ ਸੀ ਜਿਸ ਕਾਰਨ ਉਹ ਉਸਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ। ਕਾਬਿਲੇਗੌਰ ਹੈ ਕਿ ਹਿਮਾਸ਼ੀ ਖੁਰਾਨਾ ਦੇ ਐਂਟਰੀ ਤੋਂ ਬਾਅਦ ਹੁਣ ਹਰ ਰੋਜ਼ ਨਵਾਂ ਨਵਾਂ ਪੰਜਾਬੀ ਤੜਕਾ ਦੇਖਣ ਨੂੰ ਮਿਲ ਸਕਦਾ ਹੈ ਜੋ ਕਿ ਬਿੱਗ ਬੌਸ 13 ਦੇ ਦਰਸ਼ਕਾਂ ਨੂੰ ਕਾਫੀ ਪਸੰਦ ਆਵੇਗਾ।
