550ਵੇਂ ਪ੍ਰਕਾਸ਼ ਪੁਰਬ ਮੌਕੇ ਕੌਮਾਂਤਰੀ ਨਗਰ-ਕੀਰਤਨ ਦਾ ਹਲਕਾ ਭੁਲੱਥ ਵਿਖੇ ਸੋਹਣਾ ਆਗਾਜ਼!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ, ਪਾਕਿਸਤਾਨ ਤੋਂ ਕੌਮਾਂਤਰੀ ਨਗਰ-ਕੀਰਤਨ ਨਨਕਾਣਾ ਸਾਹਿਬ ਤੋਂ ਹੁੰਦੇ ਹੋਏ ਸੋਮਵਾਰ  ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ, ਪਾਕਿਸਤਾਨ ਤੋਂ ਕੌਮਾਂਤਰੀ ਨਗਰ-ਕੀਰਤਨ ਨਨਕਾਣਾ ਸਾਹਿਬ ਤੋਂ ਹੁੰਦੇ ਹੋਏ ਸੋਮਵਾਰ  ਨੂੰ ਹਲਕਾ ਭੁਲੱਥ ਪਹੁੰਚਿਆ ਹੈ। ਇਸ ਮੌਕੇ ਸੰਗਤਾਂ ਵੱਲੋਂ  ਹਲਕੇ ਦੀ ਸੜਕਾਂ ‘ਤੇ ਲਾਲ ਗਲੀਚਾ ਬਿਛਾ ਅਤੇ ਫੁੱਲਾਂ ਦੀ ਬਰਖਾ ਨਾਲ ਸੋਹਣੇ ਨਗਰ-ਕੀਰਤਨ ਦਾ ਸਵਾਗਤ ਕੀਤਾ ਗਿਆ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗੁਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਦੀ ਕੱਢਿਆ ਗਿਆ। ਇਹ ਕੌਮਾਂਤਰੀ ਨਗਰ- ਕੀਰਤਨ ਹਲਕਾ ਭੁਲੱਥ ਦੇ  ਢਿਲਵਾ ਨਡਾਲਾ ਬੇਗੋਵਾਲ ਖੇਤਰ ਤੋਂ ਹੁੰਦਾ ਹੋਇਆ ਕਰਤਾਰਪੁਰ ਅਤੇ ਜਲੰਧਰ ਲਈ ਰਵਾਨਾ ਹੋਇਆ ਹੈ, ਜੋ 5 ਨਵੰਬਰ ਨੂੰ ਸੁਲਤਾਨਪੁਰ ਲੋਧੀ ਪਹੁੰਚੇਗਾ।

ਦੱਸ ਦਈਏ ਇਸ ਵਿਸ਼ਾਲ ਨਗਰ-ਕੀਰਤਨ ਕੱਢੇ ਜਾਣ ਦੀ ਖੁਸ਼ੀ, ਸ਼ਰਧਾਲੂਆਂ ਦਾ ਉਤਸ਼ਾਹ ਉਹਨਾਂ ਦੇ ਚਿਹਰਿਆਂ ਤੋਂ ਸਾਫ ਝੱਲਕ ਰਿਹਾ ਹੈ। 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਸਾਰੇ ਧਰਮਾਂ ਦੇ ਲੋਕਾਂ ਵਲੋਂ ਵੱਖ-ਵੱਖ ਕਿਸਮਾਂ ਦੇ ਲੰਗਰ ਲਗਾਏ ਗਏ ਅਤੇ ਪੰਜ ਪਿਆਰਿਆਂ ਨੂੰ ਸਰੋਪੇ ਪਾਕੇ ਉਨ੍ਹਾਂ ਨੂੰ ਸਨਮਾਣਿਤ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ‘ਚ ਕੱਢੇ ਨਗਰ-ਕੀਰਤਨ ਵਿੱਚ ਨੌਜਵਾਨਾਂ ਦੁਆਰਾ ਬਹੁਤ ਸਾਰੇ ਲੰਗਰ ਲਗਾਏ ਗਏ ਅਤੇ ਪੁਲਿਸ ਪ੍ਰਸ਼ਾਸਨ  ਵਲੋਂ ਵੀ ਵਧੀਆ ਢੰਗ ਨਾਲ ਟ੍ਰੈਫਿਕ ਨੂੰ ਨਿਯੰਤਰਿਤ ਕੀਤਾ ਗਿਆ।

ਹਲਕਾ ਭੁਲੱਥ ਵਾਸੀਆਂ ਅਤੇ ਬੀਬੀ ਜਗੀਰ ਕੌਰ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ,  ਕੌਮਾਂਤਰੀ ਨਗਰ-ਕੀਰਤਨ ਦਾ ਪ੍ਰਕਾਸ਼ ਹਲਕਾ ਭੁਲੱਥ ਵਿਖੇ ਲਿਆਂਦਾ ਗਿਆ ਹੈ, ਜੋ ਕਿ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦਿਹਾੜਾ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ, ਇਹ ਨਗਰ-ਕੀਰਤਨ ਪੂਰੇ ਦੇਸ਼ ਵਿੱਚ ਆਪਣਾ ਪ੍ਰਕਾਸ਼ ਪਾਵੇਗਾ।

ਇਸ ਮੌਕੇ ਸਾਬਕਾ ਚੇਅਰਮੈਨ ਯੁਵਰਾਜ ਭੁਪਿੰਦਰ ਸਿੰਘ, ਨਗਰ ਪੰਚਾਇਤ ਬੇਗੋਵਾਲ ਰਜਿੰਦਰ ਸਿੰਘ, ਨਡਾਲਾ ਤੋਂ ਲਾਡੀ ਦਲਜੀਤ ਸਿੰਘ, ਅਜਮੇਰ ਸਿੰਘ ਸਰਪੰਚ ਨੰਗਲ ਲੁਵਾਣਾ, ਰਣਦੀਪ ਸਿੰਘ ਧੀਰਾ, ਮਾਸਟਰ ਕਮਲਜੀਤ ਸਿੰਘ ਬੰਟੀ,  ਮਿਆਨੀ ਬੰਗੂਪੁਰੀਆ ਮੈਨੇਜਰ ਲਖਵਿੰਦਰ ਸਿੰਘ ਮੁਲਤਾਨੀ, ਕਾਂਗਰਸੀ ਆਗੂ ਰਸ਼ਪਾਲ ਸਿੰਘ,  ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਿੰਦਰਜੀਤ ਸਿੰਘ, ਪ੍ਰਧਾਨ ਕਰਨੈਲ ਸਿੰਘ ਬੱਗਾ,  ਇੰਟਰਨੈਸ਼ਨਲ ਪਲੇਅਰ ਪਾਵਰ ਲਿਫਟਿੰਗ ਅਜੈ ਗੋਗਨਾ ਅਤੇ ਹੋਰ ਕਈ ਮੰਨੀ-ਪ੍ਰਵਨੀ ਸ਼ਖਸੀਅਤਾਂ ਤੇ ਸ਼ਰਧਾਲੂ ਮੌਜੂਦ ਸਨ।

 

Leave a Reply

Your email address will not be published. Required fields are marked *