IND vs BAN: ਪ੍ਰਦੂਸ਼ਿਤ ਦਿੱਲੀ ‘ਚ ਕਿਵੇਂ ਹੋਵੇਗਾ ਟੀ-20 ਮੈਚ ਦਾ ਆਗਾਜ਼ ! ਜਾਣੋ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  IND vs BAN ਟੀ -20 ਮੈਚ ਮੁਕਾਬਲੇ ਲਈ ਦਿੱਲੀ ਦਾ ਅਰੁਣ ਜੇਤਲੀ ਸਟੇਡੀਅਮ ਤਿਆਰ ਹੈ ਪਰ ਰਾਜਧਾਨੀ ਵਿੱਚ ਫੈਲੇ ਧੂੰਏਂ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  IND vs BAN ਟੀ -20 ਮੈਚ ਮੁਕਾਬਲੇ ਲਈ ਦਿੱਲੀ ਦਾ ਅਰੁਣ ਜੇਤਲੀ ਸਟੇਡੀਅਮ ਤਿਆਰ ਹੈ ਪਰ ਰਾਜਧਾਨੀ ਵਿੱਚ ਫੈਲੇ ਧੂੰਏਂ ਨੇ ਇੱਥੇ ਦੀ ਸਥਿਤੀ ਨੂੰ ਡਰਾਉਣਾ ਬਣਾਇਆ ਹੋਇਆ ਹੈ। ਭਾਰਤੀ ਟੀਮ ਐਤਵਾਰ ਨੂੰ ਫਿਰੋਜ਼ ਸ਼ਾਹ ਕੋਟਲਾ ਮੈਦਾਨ ਵਿੱਚ ਬੰਗਲਾਦੇਸ਼ ਖ਼ਿਲਾਫ਼ ਤਿੰਨ ਟੀ -20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸ਼ਾਮੀ 7 ਵਜੇ  ਖੇਡਿਆ ਜਾਣ ਵਾਲਾ ਹੈ। ਨਾਲ ਹੀ ਅਗਲੇ ਸਾਲ ਅਕਤੂਬਰ ਵਿੱਚ ਹੋਣ ਵਾਲੇ ਟੀ -20 ਵਰਲਡ ਕੱਪ ਦੇ ਮੱਦੇਨਜ਼ਰ, ਬਹੁਤ ਸਾਰੇ ਨੌਜਵਾਨ ਖਿਡਾਰੀ ਟੀਮ ਇੰਡੀਆ ਵਿੱਚ ਜਗ੍ਹਾ ਬਣਾਉਣ ਲਈ ਕਤਾਰ ਵਿੱਚ ਹਨ। ਉੱਥੇ ਹੀ ਕੁਝ ਸੀਨੀਅਰ ਖਿਡਾਰੀ ਆਪਣੇ ਆਪ ਨੂੰ ਸੋਧਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ।

ਧੂਆਂ – ਧੂਆਂ ਹੋਈ ਦਿੱਲੀ

ਦਿਵਾਲੀ ਦੇ ਬਾਅਦ ਤੋਂ ਹੀ ਰਾਸ਼ਟਰੀ ਰਾਜਧਾਨੀ ਹਵਾ ਪ੍ਰਦੂਸ਼ਣ ਨਾਲ ਜੂਝ ਰਹੀ ਹੈ। ਅਜਿਹੀ ਸਥਿਤੀ ਵਿੱਚ, ਦਿੱਲੀ ਵਿੱਚ ਮੈਚ ਦੀ ਮੇਜ਼ਬਾਨੀ ਬਾਰੇ ਕਈ ਸਵਾਲ ਖੜ੍ਹੇ ਕੀਤੇ ਗਏ, ਪਰ BCCI ਨੇ ਆਖਰੀ ਮਿੰਟ ਵਿੱਚ ਮੈਚ ਨੂੰ ਹੋਰ ਕਿਤੇ ਲਿਜਾਣ ਤੋਂ ਇਨਕਾਰ ਕਰ ਦਿੱਤਾ ਹੈ।

ਹਾਲਾਂਕਿ ਮਹਿਮਾਨ ਟੀਮ ਵਲੋਂ ਹਵਾ ਪ੍ਰਦੂਸ਼ਣ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ ਪਰ ਦੌਰੇ ਤੋਂ ਠੀਕ ਪਹਿਲਾਂ ਪ੍ਰਦੂਸ਼ਣ, ਸਿਹਤ ਸੰਬੰਧੀ ਚਿੰਤਾਵਾਂ ਅਤੇ ਬੰਗਲਾਦੇਸ਼ ਦੇ ਸਟਾਰ ਆਲਰਾਉਂਡਰ ਸ਼ਾਕਿਬ ਅਲ ਹਸਨ ‘ਤੇ ਲਗਾਈ ਗਈ ਪਾਬੰਦੀ ਨੇ ਨਿਸ਼ਚਤ ਤੌਰ ‘ਤੇ ਤਿੰਨ ਮੈਚਾਂ ਦੀ ਸੀਰੀਜ਼ ਨੂੰ ਸੁਰਖੀਆਂ ‘ਚ ਲਿਆ ਦਿੱਤਾ ਹੈ।

ਦੱਸ ਦਈਏ ਦੋਵੇਂ ਟੀਮਾਂ ਮੈਚ ਲਈ ਤਿਆਰ ਹਨ। ਭਾਰਤ ਦੇ ਗੇਂਦਬਾਜ਼ੀ ਵਿਭਾਗ ਵਿੱਚ ਹਲੇ ਤੱਕ ਕੋਈ ਸਥਾਪਤ ਨਾਮ ਸਾਹਮਣੇ ਨਹੀਂ ਆਇਆ ਹੈ।  ਮੁੰਬਈ ਦੇ ਆਲਰਾਉਂਡਰ ਸ਼ਿਵਮ ਦੂਬੇ, ਸਾਥੀ ਸ਼ਾਰਦੂਲ ਠਾਕੁਰ ਅਤੇ ਰਾਜਸਥਾਨ ਦੇ ਦੀਪਕ ਚਾਹਰ ਨੂੰ ਮੌਕਾ ਹੋਵੇਗਾ ਕਿ, ਉਹ ਆਪਣੇ ਆਪ ਨੂੰ ਕਿੰਨੇ ਮਜ਼ਬੂਤ ਸਾਬਤ ਕਰ ਸਕਦੇ ​​ਹਨ।

ਅਗਲੇ ਸਾਲ ਆਸਟਰੇਲੀਆ ਵਿਚ ਹੋਣ ਵਾਲੇ ਟੀ -20 ਵਿਸ਼ਵ ਕੱਪ ਤੋਂ ਪਹਿਲਾਂ ਤਕਰੀਬਨ ਟੀਮ ਇੰਡੀਆ ਨੇ 20 ਮੈਚ ਖੇਡਣੇ ਹਨ ਪਰ ਭਾਰਤੀ ਟੀਮ ਪ੍ਰਬੰਧਨ ਦਾ ਕਹਿਣਾ ਹੈ ਕਿ, ਉਹ ਟੀਮ ਨਾਲ ਜ਼ਿਆਦਾ ਪ੍ਰਯੋਗ ਨਹੀਂ ਕਰੇਗਾ।

 

ਐਤਵਾਰ ਨੂੰ ਦਿੱਲੀ ਦੇ ਮੌਸਮ ਦੀ ਭਵਿੱਖਬਾਣੀ

ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰੇ ਦਿੱਲੀ ਵਿੱਚ ਹਲਕਾ ਮੀਂਹ ਪਿਆ ਹੈ। ਮੌਸਮ ਪਹਿਲਾ ਵਾਂਗ ਹੀ ਰਿਹਾ ਹੈ। ਨਾਲ ਹੀ ਦਿੱਲੀ ਸੰਘਣੇ ਧੂੰਏਂ ਨਾਲ ਘਿਰੀ  ਹੋਈ ਹੈ। ਹਾਲਾਂਕਿ, ਮੌਸਮ ਵਿਭਾਗ ਵਲੋਂ ਸ਼ਾਮ ਤੱਕ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਕੀਤੀ ਗਈ ਹੈ। ਸਾਰਾ ਦਿਨ ਧੁੰਦ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਮੈਚ ਨੂੰ ਜਾਰੀ ਰੱਖਣ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਉਂਣੀ ਚਾਹੀਦੀ ਹੈ।  ਟੀ -20 ਮੈਚ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ, ਜੋ ਕਿ ਫਲੱਡ ਲਾਈਟ ਵਿੱਚ ਖੇਡਿਆ ਜਾਣਾ ਹੈ।

 

 

 

 

 

 

Leave a Reply

Your email address will not be published. Required fields are marked *