ਸੰਗਰੂਰ ’ਚ ਸੰਘਣੀ ਧੂੰਦ ਨੇ ਢਾਹਿਆ ਕਹਿਰ, 2 ਦਰਜਨ ਦੇ ਕਰੀਬ ਵਾਹਨ ਆਪਸ ’ਚ ਟਕਰਾਏ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਚ ਸੰਘਣੀ ਧੂੰਦ ਦੇ ਕਾਰਨ ਲੋਕਾਂ ਨੂੰ ਜਿੱਥੇ ਸਾਹ ਲੈਣ ’ਚ ਮੁਸ਼ਕਿਲਾਂ ਸਾਹਮਣੇ ਆ ਰਹੀ ਹੈ ਉੱਥੇ ਹੀ ਇਸ ਧੂੰਦ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਚ ਸੰਘਣੀ ਧੂੰਦ ਦੇ ਕਾਰਨ ਲੋਕਾਂ ਨੂੰ ਜਿੱਥੇ ਸਾਹ ਲੈਣ ’ਚ ਮੁਸ਼ਕਿਲਾਂ ਸਾਹਮਣੇ ਆ ਰਹੀ ਹੈ ਉੱਥੇ ਹੀ ਇਸ ਧੂੰਦ ਦੇ ਕਾਰਨ ਲੋਕਾਂ ਨੂੰ ਸੜ੍ਹਕਾਂ ਤੇ ਵਾਹਨ ਚਲਾਉਣ ’ਚ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ। ਇਸੇ ਸੰਘਣੀ ਧੂੰਦ ਦੇ ਕਾਰਨ ਸੰਗਰੂਰ ’ਚ ਭਿਆਨਕ ਹਾਦਸਾ ਵਾਪਰਿਆ।

Accident  Accident   ਮਿਲੀ ਜਾਣਕਾਰੀ ਦੇ ਅਨੁਸਾਰ ਇਕ ਖੜੇ ਝੌਨੇ ਦੇ ਨਾਲ ਭਰੇ ਟਰੈਕਟਰ ਟਰਾਲੀ ਨੂੰ ਪਿੱਛੋਂ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਇਕ ਤੋਂ ਬਾਅਦ ਇਕ ਦਰਜਨ ਵਾਹਨ ਆਪਸ ’ਚ ਟਕਰਾ ਗਏ। ਜਿਸ ਕਾਰਨ ਇਸ ਹਾਦਸੇ ਦੇ ਕਾਰਨ ਇਕ ਕਿਸਾਨ ਦੀ ਦਰਦਨਾਕ ਮੌਤ ਹੋ ਗਈ।

Accident

ਉੱਥੇ ਹੀ ਇਸ ਹਾਦਸੇ ਦੇ ਪਿੱਛੇ ਬੱਸ ਚਾਲਕ ਦਾ ਕਹਿਣਾ ਹੈ ਕਿ ਸਵੇਰੇ ਸੰਘਣੀ ਧੂੰਦ ਦੇ ਕਾਰਨ ਸੜ੍ਹਕ ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਜਿਸ ਕਾਰਨ ਬੱਸ ਦੇ ਡਰਾਈਵਰ ਨੂੰ ਸੜ੍ਹਕ ਦੇ ਖਰਾਬ ਹਾਲਤ ’ਚ ਖੜੀ ਟਰਾਲੀ ਨਹੀਂ ਦਿਖੀ ਜਿਸ ਤੋਂ ਬਾਅਦ ਇਹ ਹਾਦਸਾ ਹੋਇਆ ਦੂਜੇ ਪਾਸੇ ਇਸ ਹਾਦਸੇ ਦੇ ਕਾਰਨ ਲੋਕਾਂ ਨੇ ਕਿਸਾਨਾਂ ਵੱਲੋਂ ਸਾੜੀ ਜਾਣ ਵਾਲੀ ਪਰਾਲੀ ਨੂੰ ਦੱਸਿਆ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *