ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ਤੋਂ ਇਕ ਅਜਿਹਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ 50 ਸਾਲਾ ਬਜ਼ੁਰਗ ਨੇ ਇਕ 10 ਸਾਲ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਮਿਲੀ ਜਾਣਕਾਰੀ ਦੇ ਅਨੁਸਾਰ 50 ਸਾਲਾਂ ਦਾ ਬਜ਼ੁਰਗ ਨਸ਼ੇ ’ਚ ਧੁੱਤ ਸੀ
ਜਿਸ ਤੋਂ ਬਾਅਦ ਉਸਨੇ 10 ਸਾਲ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਜਿਸ ਵੇਲੇ ਆਰੋਪੀ ਨੇ ਇਸ ਵਾਰਦਾਤ ਨੂੰ ਪੂਰਾ ਕੀਤਾ ਉਸ ਵੇਲੇ ਆਰੋਪੀ ਦੀ ਪਤਨੀ ਤੇ ਬੇਟਾ ਘਰ ’ਚ ਨਹੀਂ ਸੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਆਰੋਪੀ 50 ਸਾਲਾਂ ਬਜ਼ੁਰਗ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ਰੂ ਕਰ ਦਿੱਤੀ ਹੈ।

