ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਬੰਗ ਸਲਮਾਨ ਖਾਨ ਦੇ ਫੈਨਸ ਕਾਫੀ ਸਮੇਂ ਤੋਂ ਦਬੰਗ 3 ਦੇ ਟਰੇਲਰ ਦਾ ਇੰਤਜਾਰ ਕਰ ਰਹੇ ਸੀ ਪਰ ਹੁਣ ਉਹਨਾਂ ਦਾ ਇੰਤਜਾਰ ਖਤਮ ਹੋ ਚੁੱਕਾ ਹੈ ਦਸ ਦਈਏ ਕਿ ਸਲਮਾਨ ਖਾਨ ਨੇ ਟਰੇਲਰ ਨੂੰ ਲਾਂਚ ਕਰ ਦਿੱਤਾ। ਜਿਸਨੂੰ ਦੇਖ ਕੇ ਫੈਨਸ ਨੂੰ ਬਹੁਤ ਹੀ ਵਧਿਆ ਲੱਗਿਆ। ਟਰੇਲਰ ਦੇ ਰਿਲੀਜ ਹੋਣ ਦੇ ਨਾਲ ਹੀ ਇਹ ਸੋਸ਼ਲ ਮੀਡੀਆ ਤੇ ਛਾ ਗਿਆ ਹੈ।
ਉੱਥੇ ਹੀ ਜੇਕਰ ਟਰੇਲਰ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਖਾਨ ਇਸ ਟਰੇਲਰ ਚ ਦੋ ਵੱਖ ਵੱਖ ਕਿਰਦਾਰਾਂ ਚ ਨਜਰ ਆ ਰਹੇ ਹਨ। ਜਿਸ ਤੋਂ ਬਾਅਦ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਸਲਮਾਨ ਖਾਨ ਦੀ ਜੋੜੀ ਸੋਨਾਕਸ਼ੀ ਸਿਨਹਾ ਦੇ ਨਾਲ ਨਾਲ ਸਈ ਨਾਲ ਵੀ ਰੋਮਾਂਸ ਕਰਦੇ ਹੋਏ ਨਜਰ ਆਉਣਗੇ। ਟਰੇਲਰ ਚ ਐਕਸ਼ਨ,ਸਸਪੈਂਸ ਅਤੇ ਕਾਮੇਡੀ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ। ਇਹ ਫਿਲਮ 20 ਦਸੰਬਰ ਨੂੰ ਰਿਲੀਜ ਹੋਵੇਗੀ।
ਟਰੇਲਰ ਚ ਦੇਖਣ ਨੂੰ ਮਿਲੀ ਵੱਡੀ ਗਲਤੀ
ਸਲਮਾਨ ਖਾਨ ਦੇ ਫੈਨਸ ਵੱਲੋਂ ਜਿੱਥੇ ਦਬੰਗ 3 ਦਾ ਟਰੇਲਰ ਪਸੰਦ ਆ ਰਿਹਾ ਹੈ ਉੱਥੇ ਹੀ ਇਸ ਟਰੇਲਰ ਨੇ ਸਲਮਾਨ ਖਾਨ ਨੂੰ ਟਰੋਲਿੰਗ ’ਚ ਵੀ ਪਾ ਦਿੱਤਾ। ਦਸ ਦਈਏ ਕਿ ਇਸ ਟਰੇਲਰ ’ਚ ਇਕ ਬਹੁਤ ਵੱਡੀ ਗਲਤੀ ਹੋ ਗਈ ਹੈ ਜਿਸ ਕਾਰਨ ਸੋਸ਼ਲ ਮੀਡੀਆ ’ਚ ਇਸ ਗਲਤੀ ਨੂੰ ਸ਼ਾਇਦ ਸਲਮਾਨ ਖਾਨ ਖੁਦ ਵੀ ਨਾ ਦੇਖ ਸਕੇ
2:57 December ki spelling 😂😂🤣🤣😂😂
English hum sharminda hai @BeingSalmanKhan #Dabangg3Trailer #Dabangg3 pic.twitter.com/XP1LXFbJWQ— ViVek Kumar (@vivxone) October 24, 2019
Epitome of carelessness by #Dabangg3 Team. Look at the spelling of “December” in trailer at 2.57.@BeingSalmanKhan @arbaazSkhan @sonakshisinha @saieemmanjrekar @PDdancing @KicchaSudeep @nikhil_dwivedi @SKFilmsOfficial @saffronbrdmedia #Dabangg3TrailerOutToday #Dabangg3Trailer pic.twitter.com/qbghnSm8HY
— Anurag Pathak (@aanuragist) October 23, 2019
ਜਿਸ ਕਾਰਨ ਉਹਨਾਂ ਦੇ ਫੈਨਸ ਉਹਨਾਂ ਨੂੰ ਉਹਨਾਂ ਦੀ ਗਲਤੀ ਬਾਰੇ ਜਾਣੂ ਕਰਵਾ ਰਹੇ ਹਨ। ਟਰੇਲਰ ਦੇ ਅਖਿਰ ’ਚ ਜਿੱਥੇ ਫਿਲਮ ਦੇ ਰਿਲੀਜ ਦੀ ਤਰੀਖ ਦੱਸੀ ਉੱਥੇ december’ਦੀ ਥਾਂ ਤੇ ‘decemeber’ਲਿਖ ਦਿੱਤਾ ਗਿਆ ਹੈ ਜਿਸਨੂੰ ਦਰਸ਼ਕਾਂ ਵੱਲੋਂ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਪਰ ਹੁਣ ਇਸ ਗਲਤੀ ਨੂੰ ਸੁਧਾਰ ਲਿਆ ਗਿਆ ਹੈ।
