ਭਾਰਤੀ ਕਿਸਾਨ ਯੂਨੀਅਨ ਨੇ ਉਡਾਏ ਹੋਸ਼: ਪਿਛਲੇ ਢਾਈ ਸਾਲਾਂ ’ਚ ਇਹਨੇ ਕਿਸਾਨ ਲਾ ਚੁੱਕੇ ਹਨ ਮੌਤ ਨੂੰ ਗਲ੍ਹੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ’ਚ ਜਿੱਥੇ ਨਸ਼ੇ ਦੇ ਕਾਰਨ ਨੌਜਵਾਨਾਂ ਦੀ ਹਾਲਤ ਬੇਕਾਰ ਹੋ ਰਹੀ ਹੈ ਉੱਥੇ ਹੀ ਸੂਬੇ ਦੇ ਕਿਸਾਨਾਂ ਦੀ ਹਾਲਤ ਸਹੀ ਨਹੀਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ’ਚ ਜਿੱਥੇ ਨਸ਼ੇ ਦੇ ਕਾਰਨ ਨੌਜਵਾਨਾਂ ਦੀ ਹਾਲਤ ਬੇਕਾਰ ਹੋ ਰਹੀ ਹੈ ਉੱਥੇ ਹੀ ਸੂਬੇ ਦੇ ਕਿਸਾਨਾਂ ਦੀ ਹਾਲਤ ਸਹੀ ਨਹੀਂ ਹੈ। ਦਸ ਦਈਏ ਕਿ ਪੰਜਾਬ ਚ ਹੋਈਆਂ ਕਿਸਾਨਾਂ ਦੇ ਖੁਦਕੁਸ਼ੀ ਦੇ ਮਾਮਲਿਆਂ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਨੇ ਲਿਸਟ ਜਾਰੀ ਕੀਤੀ ਹੈ।

farmer suicide

ਇਸ ਲਿਸਟ ਅਨੁਸਾਰ ਪਿਛਲੇ ਢਾਈ ਸਾਲਾਂ ਚ 1300 ਕਿਸਾਨਾਂ ਨੇ ਮੌਤ ਨੂੰ ਗਲੇ ਲਗਾਇਆ ਹੈ। ਇਹਨਾਂ ਹੀ ਨਹੀਂ ਇਸ ਲਿਸਟ ਮੁਤਾਬਿਕ ਜੇਕਰ ਪਿਛਲੇ ਦੋ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦੋ ਮਹੀਨਿਆਂ ’ਚ 89 ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਏ ਸੀ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਆਪਣਾ ਕਰਜ਼ ਮੁਆਫੀ ਦਾ ਵਾਅਦਾ ਕਰਕੇ ਮੁੱਕਰੀ ਹੈ।

farmer suicide 1

ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਦੀ ਕਰਜਾ ਮੁਆਫੀ ਸਕੀਮ ਦੇ ਚੱਲਦੇ ਕਈ ਕਿਸਾਨਾਂ ਦਾ ਕਰਜ ਮੁਆਫ ਕਰਨ ਦੀ ਗੱਲ ਆਖੀ ਹੈ ਪਰ ਇਸ ਤਰ੍ਹਾਂ ਦੇ ਅੰਕੜਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਚ ਘਿਰ ਗਈ ਹੈ।

 

 

 

Leave a Reply

Your email address will not be published. Required fields are marked *