ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੀਆਂ 4 ਵਿਧਾਨਸਭਾ ਹਲਕਿਆਂ ਦੀਆਂ ਚਾਰੋਂ ਸੀਟਾਂ ਤੇ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਰੁਝਾਣਾਂ ‘ਚ ਹੁਣ ਤੱਕ ਕਾਂਗਰਸ ਪਾਰਟੀ ਨੇ ਤਿੰਨ ਸੀਟਾਂ ਤੇ ਕਬਜ਼ਾ ਬਣਾਇਆ ਹੋਇਆ ਹੈ। ਉੱਥੇ ਹੀ ਲੋਕਸਭਾ ਚੋਣਾਂ ਦੀ ਤਰ੍ਹਾਂ ਹੀ ਇਸ ਵਾਰ ਵੀ ਨੀਟੂ ਸ਼ਟਰਾਂਵਾਲਾ ਦਾ ਡਰਾਮਾ ਦੇਖਣ ਨੂੰ ਮਿਲਿਆ ਹੈ।
https://www.facebook.com/LivingIndiaNewschannel/videos/438740723445231/
ਦਸ ਦਈਏ ਕਿ ਫਗਵਾੜਾ ਤੋਂ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਨੀਟੂ ਸ਼ਟਰਾਂ ਵਾਲਾ ਨੇ ਗਿਣਤੀ ਕੇਂਦਰ ਦੇ ਬਾਹਰ ਖੜੇ ਹੋ ਕੇ ਆਪਣੇ ਕਪੜੇ ਫਾੜੇ ਹਨ। ਆਪਣੇ ਕਪੜੇ ਫਾੜਣ ਦੇ ਮਾਮਲੇ ਚ ਸ਼ਟਰਾਂਵਾਲੇ ਨੇ ਕਿਹਾ ਕਿ ਸਾਡਾ ਦੇਸ਼ ਨੰਗਾ ਹੋ ਰਿਹਾ ਹੈ ਦੇਸ਼ਵਾਸੀ ਰੋ ਰਹੇ ਹਨ। ਨੀਟੂ ਸ਼ਟਰਾਵਾਲਾ ਕਪੜੇ ਫਾੜਦੇ ਹੋਏ ਰੋ ਵੀ ਰਿਹਾ ਸੀ।
