PSEB ਵੱਲੋਂ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ’ਚ ਕੀਤਾ ਗਿਆ ਬਦਲਾਅ

ਮੋਹਾਲੀ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰੀਖਿਆਵਾਂ ਦੀ ਡੇਟਸ਼ੀਟ ’ਚ ਬਦਲਾਅ ਕਰ ਦਿੱਤਾ ਗਿਆ ਹੈ। 6ਵੀ ਤੋਂ12ਵੀਂ ਜਮਾਤ ਦੀਆ ਪ੍ਰੀਖਿਆਵਾਂ ਹੁਣ 4 ਸਤੰਬਰ ਦੀ ਬਜਾਏ…

ਮੋਹਾਲੀ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰੀਖਿਆਵਾਂ ਦੀ ਡੇਟਸ਼ੀਟ ’ਚ ਬਦਲਾਅ ਕਰ ਦਿੱਤਾ ਗਿਆ ਹੈ। 6ਵੀ ਤੋਂ12ਵੀਂ ਜਮਾਤ ਦੀਆ ਪ੍ਰੀਖਿਆਵਾਂ ਹੁਣ 4 ਸਤੰਬਰ ਦੀ ਬਜਾਏ 11 ਸਤੰਬਰ ਤੋਂ ਸ਼ੁਰੂ ਹੋਣਗੀਆ। ਤਰੀਕਾਂ ਦੇ ਬਦਲਾਅ ਕਾਰਨ ਵਿਭਾਗ ਨੇ ਦੁਬਾਰਾ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਨਵੀਂ ਡੇਟਸ਼ੀਟ ਅਨੁਸਾਰ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੀਆ ਪ੍ਰੀਖਿਆਵਾਂ 11 ਸਤੰਬਰ ਤੋਂ ਸ਼ੁਰੂ ਹੋਣਗੀਆਂ ਤੇ 22 ਸਤੰਬਰ ਤੱਕ ਖ਼ਤਮ ਹੋ ਜਾਣਗੀਆਂ ਜਦਕਿ 11ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 11 ਸਤੰਬਰ ਤੋਂ ਸ਼ੁਰੂ ਹੋ ਕੇ 25 ਸਤੰਬਰ ਤੱਕ ਸਮਾਪਤ ਹੋ ਜਾਣਗੀਆਂ।

ਪ੍ਰੀਖਿਆਵਾਂ ਸਵੇਰੇ 8-30 ਤੋਂ 11-30 ਵਜੇ ਤੱਕ ਹੋਣਗੀਆਂ। ਇਹ ਪ੍ਰੀਖਿਆਵਾਂ ਅਪ੍ਰੈਲ ਤੋਂ ਅਗਸਤ ਤੱਕ ਦੇ ਪਾਠਕ੍ਰਮ ’ਚੋਂ ਹੋਣਗੀਆਂ। ਵਿਦਿਆਰਥੀਆਂ ਨੂੰ ਪ੍ਰੀਖਿਆ ਪੈਟਰਨ ’ਚ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ ਸੈਂਪਲ ਪੇਪਰ ਵੀ ਜਾਰੀ ਕਰ ਦਿੱਤੇ ਗਏ ਹਨ। ਅਧਿਆਪਕ ਵੀ ਵਿਦਿਆਰਥੀਆਂ ਨੂੰ ਸੈਂਪਲ ਪੇਪਰਾਂ ਦੀ ਤਰਜ ’ਤੇ ਹੀ ਤਿਆਰੀ ਕਰਵਾ ਰਹੇ ਹਨ। ਡੇਟਸ਼ੀਟ ’ਚ ਵੋਕੇਸ਼ਨਲ ਵਿਸ਼ੇ ਦੀ ਪ੍ਰੀਖਿਆ ਦੀ ਤਰੀਕ ਨੂੰ ਸ਼ਾਮਲ ਨਹੀਂ ਕੀਤਾ ਗਿਆ। ਸਕੂਲ ਮੁਖੀਆਂ ਨੂੰ ਆਪਣੇ ਪੱਧਰ ’ਤੇ ਹੀ ਵੋਕੇਸ਼ਨਲ ਵਿਸ਼ੇ ਦੀ ਪ੍ਰੀਖਿਆ ਲੈਣ ਲਈ ਹਦਾਇਤ ਕੀਤੀ ਗਈ ਹੈ ਤਾਂ ਜੋ ਪ੍ਰੀਖਿਆਵਾਂ ਤਹਿ ਸਮੇਂ ’ਚ ਸਮਾਪਤ ਹੋ ਸਕਣ।

Leave a Reply

Your email address will not be published. Required fields are marked *